ਦੇਵਾਂਸ਼ੀ ਨੇ ਤੈਰਾਕੀ ਮੁਕਾਬਲੇ ’ਚ ਤਗ਼ਮੇ ਜਿੱਤੇ
ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਦੀ ਤੈਰਾਕ ਦੇਵਾਂਸ਼ੀ ਸਿੰਘਲ ਨੇ ਸੀ ਬੀ ਐੱਸ ਈ ਉੱਤਰੀ ਜ਼ੋਨ-II ਤੈਰਾਕੀ ਚੈਂਪੀਅਨਸ਼ਿਪ (ਅੰਡਰ-11 ਸ਼੍ਰੇਣੀ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੇਵਾਂਸ਼ੀ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ। ਦੇੇਵਾਂਸ਼ੀ ਦੇ...
ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਦੀ ਤੈਰਾਕ ਦੇਵਾਂਸ਼ੀ ਸਿੰਘਲ ਨੇ ਸੀ ਬੀ ਐੱਸ ਈ ਉੱਤਰੀ ਜ਼ੋਨ-II ਤੈਰਾਕੀ ਚੈਂਪੀਅਨਸ਼ਿਪ (ਅੰਡਰ-11 ਸ਼੍ਰੇਣੀ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੇਵਾਂਸ਼ੀ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ। ਦੇੇਵਾਂਸ਼ੀ ਦੇ ਪਿਤਾ, ਡਾ. ਅਨੁਰਾਗ ਗੁਪਤਾ ਨੇ ਦੱਸਿਆ ਕਿ 20 ਤੋਂ 22 ਜੁਲਾਈ ਤੱਕ ਪਠਾਨਕੋਟ ਦੇ ਮੋਂਟੇਸਰੀ ਕੈਂਬਰਿਜ ਸਕੂਲ ਵਿੱਚ ਕਰਵਾਏ ਮੁਕਾਬਲੇ ’ਚ ਜੰਮੂ ਕਸ਼ਮੀਰ, ਲੱਦਾਖ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ ਦੇ ਤੈਰਾਕਾਂ ਨੇ ਹਿੱਸਾ ਲਿਆ। ਦੇਵਾਂਸ਼ੀ ਨੇ 50-ਮੀਟਰ ਫ੍ਰੀਸਟਾਈਲ ਈਵੈਂਟ ਵਿੱਚ ਸੋਨੇ ਅਤੇ 50-ਮੀਟਰ ਬਟਰਫਲਾਈ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਦੇਵਾਂਸ਼ੀ ਦੇ ਪਰਿਵਾਰ ਨੇ ਉਸ ਦੀ ਸਫਲਤਾ ਦਾ ਸਿਹਰਾ ਕੋਚ ਹਰਸਿਮਰਨ ਕੌਰ ਨੂੰ ਦਿੱਤਾ, ਜਿਸ ਦੀ ਸਖ਼ਤ ਮਿਹਨਤ, ਸਮਰਪਿਤ ਸਿਖਲਾਈ ਅਤੇ ਨਿਰੰਤਰ ਉਤਸ਼ਾਹ ਨੇ ਦੇਵਾਂਸ਼ੀ ਨੂੰ ਇਸ ਮੀਲ ਪੱਥਰ ਤੱਕ ਪਹੁੰਚਣ ਵਿੱਚ ਭੂਮਿਕਾ ਨਿਭਾਈ। ਪਰਿਵਾਰ ਨੇ ਅਨਿਲ ਸ਼ਰਮਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੇ ਮਾਰਗਦਰਸ਼ਨ ਅਤੇ ਅਨੁਭਵ ਨੇ ਮੁਕਾਬਲੇ ਦੌਰਾਨ ਦੇਵਾਂਸ਼ੀ ਦਾ ਆਤਮਵਿਸ਼ਵਾਸ ਵਧਾਇਆ। ਦੇਵਾਂਸ਼ੀ ਸਿੰਘਲ ਦੀ ਪ੍ਰਾਪਤੀ ’ਤੇ ਖੇਡ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਨੇ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।

