DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਰਸਾਤੀ ਨਾਲਿਆਂ ਤੇ ਸੀਵਰੇਜ ਦੀ ਸਫ਼ਾਈ ਲਈ ਮੰਗ ਪੱਤਰ

ਐੱਸ ਡੀ ਐੱਮ ਨੇ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
featured-img featured-img
ਸਰਬ ਸਮਾਜ ਸਭਾ ਦੇ ਮੈਂਬਰ ਐੱਸ ਡੀ ਐੱਮ ਨੂੰ ਮੰਗ ਪੱਤਰ ਸੌਂਪਦੇ ਹੋਏ|
Advertisement

ਸਰਬ ਸਮਾਜ ਸਭਾ ਰਤੀਆ ਦੇ ਮੈਂਬਰਾਂ ਨੇ ਬਰਸਾਤੀ ਨਾਲਿਆਂ ਅਤੇ ਸੀਵਰੇਜ ਦੀ ਸਫ਼ਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਸਤਪਾਲ ਜਿੰਦਲ ਦੀ ਅਗਵਾਈ ਹੇਠ ਐੱਸ ਡੀ ਐੱਮ ਸੁਰਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ|

ਮੰਗ ਪੱਤਰ ਦੇਣ ਤੋਂ ਬਾਅਦ ਜਨਰਲ ਸਕੱਤਰ ਡਾ. ਨੈਬ ਸਿੰਘ ਮੰਡੇਰ ਅਤੇ ਪ੍ਰੈੱਸ ਸਕੱਤਰ ਹੈੱਪੀ ਸਿੰਘ ਸੇਠੀ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਸਭਾ ਦੀ ਮਹੀਨਾਵਾਰ ਮੀਟਿੰਗ ਵਿੱਚ ਮੀਂਹ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਵਿੱਚ ਸੀਵਰੇਜ ਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਕਰਵਾਉਣ ਦਾ ਮੁੱਦਾ ਮੁੱਖ ਤੌਰ ’ਤੇ ਉਠਾਇਆ ਗਿਆ ਸੀ| ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਸਿਸਟਮ ਵਿੱਚ ਲੋਕੇਸ਼ਨ ਸਬੰਧੀ ਸਮੱਸਿਆ ਆ ਰਹੀ ਹੈ, ਜਿਸ ਵਿੱਚ ਕਿਸੇ ਵਿਅਕਤੀ ਦੇ ਖੇਤਰ ਦੀ ਸਹੀ ਲੋਕੇਸ਼ਨ ਦੀ ਥਾਂ ਕਿਸੇ ਹੋਰ ਖੇਤਰ ਦੀ ਲੋਕੇਸ਼ਨ ਦਿਖਾਈ ਦਿੰਦੀ ਹੈ| ਇਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਉਨ੍ਹਾਂ ਨਿਰੰਕਾਰੀ ਭਵਨ ਤੋਂ ਨੂਰ ਗਾਰਡਨ ਰਾਹੀਂ ਕੱਲਰ ਕਲੋਨੀ ਤੱਕ ਸੜਕ ਤੁਰੰਤ ਬਣਾਉਣ ਦੀ ਮੰਗ ਵੀ ਕੀਤੀ ਗਈ| ਐੱਸ ਡੀ ਐੱਮ ਸੁਰਿੰਦਰ ਸਿੰਘ ਨੇ ਜਲਦ ਹੀ ਸੀਵਰੇਜ ਦੀ ਸਫ਼ਾਈ ਅਤੇ ਹੋਰ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ| ਇਸ ਮੌਕੇ ਖਜ਼ਾਨਚੀ ਸ਼ੇਰ ਸਿੰਘ ਭੁੱਲਰ, ਡਾ. ਸੁਨੀਲ ਇੰਦੌਰਾ, ਧਰਮਪਾਲ ਸ਼ਰਮਾ, ਵਿਨੋਦ ਜਿੰਦਲ ਸਮੇਤ ਹੋਰ ਮੈਂਬਰ ਮੌਜੂਦ ਸਨ|

Advertisement

Advertisement
Advertisement
×