DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸੁਖਬੀਰ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ

ਅਕਾਲੀ ਦਲ ਨੂੰ ਵੀ ਦੂਜੀ ਵਾਰ ਹੋਏ ਇਸ ਹਮਲੇ ਤੋਂ ਸਬਕ ਲੈਣਾ ਚਾਹੀਦਾ ਹੈ: ਹਰਮੀਤ ਸਿੰਘ ਕਾਲਕਾ

  • fb
  • twitter
  • whatsapp
  • whatsapp
featured-img featured-img
ਹਰਮੀਤ ਸਿੰਘ ਕਾਲਕਾ। ਫਾਈਲ ਫੋਟੋ
Advertisement

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਨਾਂਦੇੜ ਸਾਹਿਬ ਵਿੱਚ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ।

ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕਮੇਟੀ ਅਜਿਹੇ ਘਿਨੌਣੇ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਗੁਰਮਰਿਆਦਾ ਦੀ ਘੋਰ ਉਲੰਘਣਾ ਹੈ ਤੇ ਇਸ ਦੀ ਜਿੰਨੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।

Advertisement

ਗੁਰੂ ਘਰਾਂ ਵਿੱਚ ਹਮਲੇ ਮਰਿਆਦਾ ਦੇ ਉਲਟ: ਕਾਲਕਾ ਅਤੇ ਕਾਹਲੋਂ

Advertisement

ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੇ ਅੰਦਰ ਅਜਿਹੇ ਹਮਲੇ ਨਾ ਕਦੇ ਪ੍ਰਵਾਨ ਹੋਏ ਹਨ ਤੇ ਨਾ ਹੋਣਗੇ। ਉਨ੍ਹਾਂ ਕਿਹਾ ਕਿ ਸਿਆਸੀ ਮਤਭੇਦ ਵੱਖੋ-ਵੱਖ ਹੋ ਸਕਦੇ ਹਨ ਪਰ ਕਿਸੇ ’ਤੇ ਵੀ ਜਾਨਲੇਵਾ ਹਮਲਾ ਕਰਨਾ ਕਿਸੇ ਵੀ ਤਰੀਕੇ ਸਹੀ ਨਹੀਂ ਹੈ।

ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਾਂ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਬਾਦਲ ਸਰਕਾਰ ਤੇ ਬਾਦਲ ਪਰਿਵਾਰ ਦੇ ਖ਼ਿਲਾਫ਼ ਰੋਸ ਹੈ, ਪਰ ਜਾਨਲੇਵਾ ਹਮਲੇ ਕਰ ਕੇ ਇਹ ਰੋਸ ਪ੍ਰਗਟ ਕਰਨਾ ਕਿਸੇ ਵੀ ਤਰੀਕੇ ਵਾਜਬ ਨਹੀਂ ਹੈ।

ਵੋਟ ਦੀ ਤਾਕਤ ਨਾਲ ਰੋਸ ਜ਼ਾਹਰ ਕਰਨ ਦੀ ਸਲਾਹ

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਸਿਆਸੀ ਆਗੂ ਹਨ ਅਤੇ ਜੇਕਰ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਕੋਈ ਰੋਸ ਹੈ ਤਾਂ ਉਹ ਛੇ ਮਹੀਨੇ ਬਾਅਦ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟ ਦੀ ਤਾਕਤ ਨਾਲ ਆਪਣੇ ਰੋਸ ਨੂੰ ਜ਼ਾਹਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਚੋਣਾਂ ਵਿੱਚ ਹਾਰ ਦੇ ਕੇ ਹੀ ਸਜ਼ਾ ਦੇਣ ਦਾ ਵਿਧਾਨ ਹੈ ਤੇ ਕਦੇ ਵੀ ਕਿਸੇ ਦੀ ਵੀ ਜਾਨ ਲੈ ਕੇ ਆਪਣਾ ਰੋਸ ਜ਼ਾਹਰ ਕਰਨਾ ਕਿਸੇ ਵੀ ਤਰੀਕੇ ਸਹੀ ਨਹੀਂ ਠਹਿਰਾਇਆ ਜਾ ਸਕਦਾ।

ਅਕਾਲੀ ਦਲ ਨੂੰ ਆਪਣੀਆਂ ਗਲਤੀਆਂ ਦੀ ਸਮੀਖਿਆ ਕਰਨ ਦੀ ਸਲਾਹਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਵੀ ਦੂਜੀ ਵਾਰ ਹੋਏ ਇਸ ਹਮਲੇ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਆਪਣੀਆਂ ਗਲਤੀਆਂ ਦੀ ਸਮੀਖਿਆ ਕਰਦਿਆਂ ਆਪਣੇ ਵਿੱਚ ਸੁਧਾਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ।

Advertisement
×