Delhi Government: ‘ਹੌਸਲੇ ਕੀ ਉਡਾਣ’ ਦੀ ਸ਼ੁਰੂਆਤ ਕੀਤੀ
ਦਿੱਲੀ ਸਰਕਾਰ ਵੱਲੋਂ ਦਿੱਲੀ ਪ੍ਰਤਿਭਾ ਖੋਜ ਯੋਜਨਾ ‘ਹੌਂਸਲੇ ਕੀ ਉਡਾਣ 2026-27’ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਇਸ ਮੁਕਾਬਲੇ ਦਾ ਟੀਚਾ ਦਿੱਲੀ ਦੇ ਨੌਜਵਾਨਾਂ ਦੇ ਛੁਪੇ ਹੁਨਰਾਂ ਦੀ ਪਛਾਣ ਕਰਨਾ, ਉਨ੍ਹਾਂ ਨੂੰ ਨਿਖਾਰਨਾ ਅਤੇ ਅੱਗੇ ਵਧਾਉਣਾ ਹੈ। ਦਿੱਲੀ ਦੀ ਮੁੱਖ...
ਦਿੱਲੀ ਸਰਕਾਰ ਵੱਲੋਂ ਦਿੱਲੀ ਪ੍ਰਤਿਭਾ ਖੋਜ ਯੋਜਨਾ ‘ਹੌਂਸਲੇ ਕੀ ਉਡਾਣ 2026-27’ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਇਸ ਮੁਕਾਬਲੇ ਦਾ ਟੀਚਾ ਦਿੱਲੀ ਦੇ ਨੌਜਵਾਨਾਂ ਦੇ ਛੁਪੇ ਹੁਨਰਾਂ ਦੀ ਪਛਾਣ ਕਰਨਾ, ਉਨ੍ਹਾਂ ਨੂੰ ਨਿਖਾਰਨਾ ਅਤੇ ਅੱਗੇ ਵਧਾਉਣਾ ਹੈ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਭਾਸ਼ਾ ਸੱਭਿਆਚਾਰ ਮੰਤਰੀ ਕਪਿਲ ਮਿਸ਼ਰਾ ਨੇ ਇਸ ਖੋਜ ਮੁਕਾਬਲੇ ਦਾ ਲੋਗੋ ਦਿੱਲੀ ਵਿੱਚ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸਾਰੇ 70 ਵਿਧਾਨ ਸਭਾ ਹਲਕਿਆਂ ਤੋਂ ਸ਼ੁਰੂ ਹੋਵੇਗਾ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ 25,000 ਤੋਂ ਨੌਜਵਾਨਾਂ ਦੀ ਭਾਗੀਦਾਰੀ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪ੍ਰਤਿਭਾਵਾਂ ਨੂੰ ਗਾਇਕੀ, ਨ੍ਰਿਤ, ਥੀਏਟਰ, ਲਲਿਤ ਕਲਾ, ਡਿਜੀਟਲ ਕਲਾ, ਸਾਜ਼-ਸੰਗੀਤ ਅਤੇ ਸੰਗੀਤ ਰਚਨਾ ਵਰਗੇ ਖੇਤਰਾਂ ਵਿੱਚ ਇੱਕ ਪਲੈਟਫਾਰਮ ਮਿਲੇਗਾ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਦਿੱਲੀ ਦੇ ਨੌਜਵਾਨ ਆਪਣੀ ਸਮਰੱਥਾ, ਰਚਨਾਤਮਕਤਾ ਅਤੇ ਸਖ਼ਤ ਮਿਹਨਤ ਰਾਹੀਂ ਨਵੀਂ ਪਛਾਣ ਬਣਾ ਸਕਣ।
ਇਸ ਮੌਕੇ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਨੌਜਵਾਨਾਂ ਦੀ ਤਾਕਤ ਨੂੰ ਰਚਨਾਤਮਕ ਕਾਰਜ ਵੱਲ ਲਾਉਣ ਲਈ ਅਜਿਹੇ ਮੰਚ ਦੇ ਕੇ ਨਵੀਆਂ ਪ੍ਰਤਿਭਾਵਾਂ ਨੂੰ ਉਭਰਨ ਦਾ ਮੌਕਾ ਮਿਲੇਗਾ। ਇਸ ਮੌਕੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

