Delhi crime: ਅਣਪਛਾਤੇ ਵੱਲੋਂ ਮਾਂ-ਪੁੱਤ ਦਾ ਕਤਲ
ਦੱਖਣੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿੱਚ ਵੀਰਵਾਰ ਤੜਕੇ ਇੱਕ ਔਰਤ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਉਨ੍ਹਾਂ ਦੇ ਘਰ ਦੇ ਅੰਦਰ ਹੱਤਿਆ ਕਰ ਦਿੱਤੀ ਗਈ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਵਾਰਦਾਤ ਲੁੱਟ-ਖੋਹ ਲਈ ਕੀਤੀ...
Advertisement
ਦੱਖਣੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿੱਚ ਵੀਰਵਾਰ ਤੜਕੇ ਇੱਕ ਔਰਤ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਉਨ੍ਹਾਂ ਦੇ ਘਰ ਦੇ ਅੰਦਰ ਹੱਤਿਆ ਕਰ ਦਿੱਤੀ ਗਈ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਵਾਰਦਾਤ ਲੁੱਟ-ਖੋਹ ਲਈ ਕੀਤੀ ਜਾਪਦੀ ਹੈ। ਮ੍ਰਿਤਕਾਂ ਦੀ ਪਛਾਣ ਸ਼ਾਰਦਾ ਸਾਹੂ (38) ਅਤੇ ਉਸ ਦੇ 13 ਸਾਲਾ ਪੁੱਤਰ ਵਜੋਂ ਹੋਈ ਹੈ ਜੋ ਕਿ 7ਵੀਂ ਜਮਾਤ ਦਾ ਵਿਦਿਆਰਥੀ ਸੀ। ਪੁਲੀਸ ਅਨੁਸਾਰ ਕਾਲਕਾਜੀ ਦੇ ਗੋਵਿੰਦਪੁਰੀ ਵਿੱਚ ਹੋਏ ਕਤਲ ਸਬੰਧੀ ਪੀ ਸੀ ਆਰ ਕਾਲ ਸਵੇਰੇ 1.11 ਵਜੇ ਗੋਵਿੰਦਪੁਰੀ ਪੁਲੀਸ ਸਟੇਸ਼ਨ ਵਿੱਚ ਆਈ ਸੀ। ਸਥਾਨਕ ਪੁਲੀਸ ਟੀਮਾਂ, ਐੱਸ ਐੱਚ ਓ, ਏ ਸੀ ਪੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮੌਕੇ ’ਤੇ ਪਹੁੰਚ ਗਈਆਂ। ਮੁੱਢਲੀ ਜਾਂਚ ਅਨੁਸਾਰ ਸ਼ਿਕਾਇਤਕਰਤਾ ਵਿਸ਼ਨੂੰ ਸਾਹੂ ਹਫ਼ਤਾਵਾਰੀ ਬਾਜ਼ਾਰਾਂ ਵਿੱਚ ਫਲ ਅਤੇ ਸਬਜ਼ੀ ਵਿਕਰੇਤਾ ਵਜੋਂ ਕੰਮ ਕਰਦਾ ਹੈ। ਉਹ ਕਰੀਬ 12.30 ਵਜੇ ਘਰ ਵਾਪਸ ਆਇਆ। ਉਹ ਜਦੋਂ ਘਰ ਅੰਦਰ ਦਾਖ਼ਲ ਹੋਇਆ ਤਾਂ ਪਤਾ ਲੱਗਿਆ ਕਿ ਉਸ ਦੀ ਪਤਨੀ ਅਤੇ ਪੁੱਤਰ ਦੀਆਂ ਲਾਸ਼ਾਂ ਪਈਆਂ ਸਨ।
Advertisement
Advertisement
×

