DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਲਕਪੁਰ-ਜਿਉਲੀ ਸੰਪਰਕ ਸੜਕ ’ਤੇ ਡੂੰਘੇ ਟੋਏ

ਲੋਕ ਜਾਨ ਜੋਖਮ ’ਚ ਪਾਉਣ ਲਈ ਮਜਬੂਰ

  • fb
  • twitter
  • whatsapp
  • whatsapp
featured-img featured-img
ਮਲਕਪੁਰ-ਜਿਉਲੀ ਸੰਪਰਕ ਸੜਕ ’ਤੇ ਖੜ੍ਹਾ ਪਾਣੀ।
Advertisement
ਮਲਕਪੁਰ-ਜਿਉਲੀ ਸੰਪਰਕ ਸੜਕ ’ਤੇ ਮੁਰੰਮਤ ਦਾ ਕੰਮ ਸ਼ੁਰੂ ਹੋਏ ਤਕਰੀਬਨ ਤਿੰਨ ਮਹੀਨੇ ਹੋ ਗਏ ਪਰ ਅਜੇ ਤੱਕ ਰਾਹਗੀਰਾਂ ਨੂੰ ਰਾਹਤ ਨਹੀਂ ਮਿਲੀ। ਸੜਕ ’ਤੇ ਇੱਕ ਤੋਂ ਦੋ ਫੁੱਟ ਤੱਕ ਦੇ ਡੂੰਘੇ ਟੋਏ ਪਏ ਹੋਏ ਹਨ, ਜਿਸ ਕਾਰਨ ਹਰ ਰੋਜ਼ ਲੋਕ ਜਾਨ ਜੋਖ਼ਮ ਵਿੱਚ ਪਾ ਕੇ ਆਵਾਜਾਈ ਕਰਨ ਲਈ ਮਜਬੂਰ ਹਨ।

ਇਲਾਕੇ ਦੇ ਨਿਵਾਸੀਆਂ ਨੇ ਕਿਹਾ ਕਿ ਕੁਦਰਤ ’ਤੇ ਤਾਂ ਕਿਸੇ ਦਾ ਵੱਸ ਨਹੀਂ ਪਰ ਜਿਸ ਸਰਕਾਰ ਨੂੰ ਵੋਟਾਂ ਪਾ ਕੇ ਸੱਤਾ ਸੌਂਪੀ ਗਈ ਹੈ, ਉਸ ਤੋਂ ਜਵਾਬਦੇਹੀ ਦੀ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ।

Advertisement

ਸਥਾਨਕ ਲੋਕਾਂ ਮੁਤਾਬਕ ਕੰਮ ਦਾ ਠੇਕਾ ਦੇ ਕੇ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ। ਨਾ ਤਾਂ ਠੇਕੇਦਾਰ ਵੱਲੋਂ ਸੜਕ ਦੇ ਡੂੰਘੇ ਟੋਏ ਅਸਥਾਈ ਤੌਰ ’ਤੇ ਭਰੇ ਗਏ ਹਨ ਅਤੇ ਨਾ ਹੀ ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਵੱਲੋਂ ਕੋਈ ਗੰਭੀਰ ਧਿਆਨ ਦਿੱਤਾ ਗਿਆ ਹੈ। ਨੌਜਵਾਨ ਆਗੂ ਭੂਪਿੰਦਰ ਸਿੰਘ ਜੰਡਲੀ ਸਣੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਠੇਕੇਦਾਰ ਤੇ ਅਧਿਕਾਰੀਆਂ ਨੂੰ ਬੇਨਤੀਆਂ ਕੀਤੀਆਂ ਕਿ ਕੰਮ ਚੱਲਣ ਦੌਰਾਨ ਘੱਟੋ-ਘੱਟ ਟੋਏ ਭਰ ਕੇ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਪਰ ਹਰ ਵਾਰ ਬੇਰੁਖੀ ਹੀ ਮਿਲੀ। ਲੋਕਾਂ ਨੇ ਮੰਗ ਕੀਤੀ ਕਿ ਤੁਰੰਤ ਟੋਏ ਭਰੇ ਜਾਣ ਅਤੇ ਕੰਮ ਵਿੱਚ ਤੇਜ਼ੀ ਲਿਆ ਕੇ ਸੜਕ ਨੂੰ ਜਾਨਲੇਵਾ ਬਣਨ ਤੋਂ ਬਚਾਇਆ ਜਾਵੇ।

Advertisement

ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸੜਕ ਦੀ ਮੁਰੰਮਤ ਦਾ ਕੰਮ ਮੀਂਹ ਕਾਰਨ ਅੱਗੇ ਪੈ ਗਿਆ ਹੈ, ਛੇਤੀ ਹੀ ਸੜਕ ਨੂੰ 18 ਫੁੱਟ ਚੌੜਾ ਕਰਕੇ ਨਵੇਂ ਸਿਰੇ ਤੋਂ ਮਜਬੂਤ ਬਣਾਇਆ ਜਾ ਰਿਹਾ ਹੈ।

Advertisement
×