DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਮਰਪਿਤ ਵਰਕਰ ਹੀ ਭਾਜਪਾ ਦੀ ਮਜ਼ਬੂਤੀ ਦਾ ਆਧਾਰ: ਬੇਦੀ

ਕੈਬਨਿਟ ਮੰਤਰੀ ਨੇ ਸੂਬੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੋਈ ਘਾਟ ਨਾ ਹੋਣ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
Advertisement

ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਅੱਜ ਇੱਥੇ ਕਿਹਾ ਕਿ ਭਾਜਪਾ ਦਾ ਇਤਿਹਾਸ ਸੰਘਰਸ਼, ਸੇਵਾ ਅਤੇ ਰਾਸ਼ਟਰ ਹਿੱਤ ਦੇ ਮੁੱਲਾਂ ਤੋਂ ਪ੍ਰੇਰਿਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਮਜ਼ਬੂਤੀ ਦਾ ਮੁੱਖ ਆਧਾਰ ਸਮਰਪਿਤ ਵਰਕਰ ਰਹੇ ਹਨ। ਇਹ ਵਰਕਰ ਸੰਗਠਨ ਦੀ ਵਿਚਾਰਧਾਰਾ ਲੈ ਕੇ ਸਮਾਜ ਅੰਦਰ ਜਾਂਦੇ ਹਨ। ਸ੍ਰੀ ਬੇਦੀ ਇੱਥੇ ਗੀਤਾ ਵਿਦਿਆ ਮੰਦਰ ਵਿੱਚ ‘ਪੰਡਿਤ ਦੀਨ ਦਿਆਲ ਉਪਾਧਿਆਏ ਟਰੇਨਿੰਗ ਮਹਾ-ਅਭਿਆਨ’ ਤਹਿਤ ਭਾਜਪਾ ਵਰਕਰਾਂ ਲਈ ਲੱਗੇ ਮੰਡਲ ਪੱਧਰੀ ਟਰੇਨਿੰਗ ਕੈਂਪਾਂ ਵਿੱਚ ਸੰਬੋਧਨ ਕਰ ਰਹੇ ਸਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ 370 ਮੰਡਲਾਂ ਅੰਦਰ ਪੰਡਿਤ ਦੀਨ ਦਿਆਲ ਉਪਾਧਿਆਏ ਟਰੇਨਿੰਗ ਮਹਾ-ਅਭਿਆਨ-2026 ਤਹਿਤ ਵਰਕਰ ਪ੍ਰਭਾਵਸ਼ਾਲੀ ਬੁਲਾਰੇ ਬਣਨਗੇ। ਹਰ ਸਮਰਪਿਤ ਵਰਕਰ ਇਸ ਮੌਕੇ ਦਾ ਪੂਰਾ ਲਾਭ ਉਠਾਵੇ ਤਾਂ ਜੋ ਪਾਰਟੀ ਦੀ ਨੀਂਹ ਹੋਰ ਵੀ ਮਜ਼ਬੂਤ ਹੋ ਸਕੇ। ਉਨ੍ਹਾਂ ਐਲਾਨ ਕੀਤਾ ਕਿ 4 ਅਪਰੈਲ ਵਾਲੇ ਦਿਨ ਸਫੀਦੋਂ ਅਤੇ 5 ਅਪਰੈਲ ਵਾਲੇ ਦਿਨ ਜੀਂਦ ਵਿੱਚ ਵਿਕਾਸ ਰੈਲੀ ਹੋਵੇਗੀ। ਇਨ੍ਹਾਂ ਰੈਲੀਆਂ ਵਿੱਚ ਮੁੱਖ ਮੰਤਰੀ ਲੋਕਾਂ ਨੂੰ ਕਈ ਸੌਗਾਤਾਂ ਦੇਣਗੇ। ਸਫੀਦੋਂ ਜ਼ਿਲ੍ਹਾ ਬਣਾਉਣ ਦੀ ਚੱਲੀ ਆ ਰਹੀ ਪੁਰਾਣੀ ਮੰਗ ਵੀ ਮੁੱਖ ਮੰਤਰੀ ਅੱਗੇ ਰੱਖੀ ਜਾਵੇਗੀ।

Advertisement

ਇਸ ਤੋਂ ਇਲਾਵਾ ਹੋਰ ਕਈ ਵਿਸ਼ੇਸ਼ ਵਿਕਾਸ ਮੰਗਾਂ ਮੁੱਖ ਮੰਤਰੀ ਅੱਗੇ ਰੱਖੀਆਂ ਜਾਣਗੀਆਂ। ਉਨ੍ਹਾਂ ਸਪੱਸ਼ਟ ਤੌਰ ਉੱਤੇ ਕਿਹਾ ਕਿ ਹਰਿਆਣਾ ਅੰਦਰ ਗੈਸ, ਪੈਟਰੋਲ ਅਤੇ ਡੀਜ਼ਲ ਦੀ ਕੋਈ ਘਾਟ ਨਹੀਂ ਹੈ। ਇਸ ਲਈ ਕਿਸੇ ਵੀ ਵਿਅਕਤੀ ਖਾਤਰ ਅਫਰਾ-ਤਫਰੀ ਮਚਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਲੋਕਾਂ ਅੱਗੇ ਵਿਕਾਸ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ।

Advertisement

Advertisement
×