ਕਰੋਨਾ ਕਾਰਨ ਮਹਿਲਾ ਦੀ ਮੌਤ

ਕਰੋਨਾ ਕਾਰਨ ਮਹਿਲਾ ਦੀ ਮੌਤ

ਪੱਤਰ ਪ੍ਰੇਰਕ

ਜੀਂਦ, 17 ਅਕਤੂਬਰ

ਇੱਥੇ ਕਰੋਨਾ ਨਾਲ 80 ਸਾਲਾ ਮਹਿਲਾ ਮਰੀਜ਼ ਦੀ ਮੌਤ ਹੋ ਗਈ। ਇਹ ਮਰੀਜ਼ ਨਰਵਾਣਾ ਰੋਡ ਦੀ ਬੀਰਮਤੀ ਸੀ। ਇਸ ਮਹਿਲਾ ਨੂੰ ਤਿੰਨ ਦਿਨ ਪਹਿਲਾਂ ਹੀ ਅਗਰੋਹਾ ਮੈਡੀਕਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਔਰਤ ਦਾ ਜੀਂਦ ਵਿੱਚ ਪ੍ਰੋਟੋਕੋਲ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਡਿਪਟੀ ਸਿਵਿਲ ਸਰਜਨ ਅਤੇ ਕਰੋਨਾ ਦੇ ਜ਼ਿਲ੍ਹਾ ਨੌਡਲ ਅਧਿਕਾਰੀ ਡਾ. ਪਾਲੇ ਰਾਮ ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 23 ਕਰੋਨਾ ਦੇ ਨਵੇਂ ਮਾਮਲਿਆਂ ਸਮੇਤ ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 2500 ਦੇ ਕਰੀਬ ਹੋ ਚੁੱਕੀ ਹੈ ਅਤੇ ਇਨ੍ਹਾਂ ਵਿੱਚੋਂ 2200 ਮਰੀਜ਼ ਕਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All