ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਮਈ
ਅੰਬਾਲਾ ਜ਼ਿਲ੍ਹੇ ਵਿੱਚ ਅੱਜ 10 ਕਰੋਨਾ ਮਰੀਜ਼ ਦਮ ਤੋੜ ਗਏ। ਅੱਜ 408 ਕੇਸ ਪਾਜ਼ੇਟਿਵ ਆਏ। ਅੱਜ ਅੰਬਾਲਾ ਸ਼ਹਿਰ ਦੀ 62 ਸਾਲਾ, ਦਿਆਲ ਬਾਗ ਅੰਬਾਲਾ ਕੈਂਟ ਦੀ 56 ਸਾਲਾ, ਸੈਕਟਰ-10 ਅੰਬਾਲਾ ਸ਼ਹਿਰ ਦੀ 63 ਸਾਲਾ ਔਰਤ, ਅਜੀਤ ਨਗਰ ਅੰਬਾਲਾ ਕੈਂਟ ਦਾ 50 ਸਾਲਾ ਵਿਅਕਤੀ, ਕੰਚਘਰ ਅੰਬਾਲਾ ਸ਼ਹਿਰ ਦੀ 52 ਸਾਲਾ ਔਰਤ, ਜਨੇਤਪੁਰ ਪਿੰਡ ਦਾ 55 ਸਾਲਾ, ਅਸ਼ੋਕ ਵਿਹਾਰ ਅੰਬਾਲਾ ਸ਼ਹਿਰ ਦਾ 52 ਸਾਲਾ, ਨਿਊ ਇੰਦਰਪੁਰੀ ਅੰਬਾਲਾ ਕੈਂਟ ਦਾ 69 ਸਾਲਾ, ਤੋਪਖਾਨਾ ਅੰਬਾਲਾ ਕੈਂਟ ਦਾ 68 ਸਾਲਾ ਅਤੇ ਨਿਊ ਮਾਡਲ ਕਲੋਨੀ ਅੰਬਾਲਾ ਸ਼ਹਿਰ ਦਾ 59 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਸਾਰੇ ਮਰੀਜ਼ ਆਕਸੀਜਨ ਦੇ ਸਹਾਰੇ ਸਨ।
ਰੂਪਨਗਰ (ਪੱਤਰ ਪ੍ਰੇਰਕ): ਸਥਾਨਕ ਜ਼ਿਲ੍ਹੇ ਵਿੱਚ ਅੱਜ 157 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ। ਡੀਸੀ ਸੋਨਾਲੀ ਗਿਰੀ ਨੇ ਦੱਸਿਆ ਕਿ ਅੱਜ ਮੋਰਿੰਡਾ ਬਲਾਕ ਦੇ ਪਿੰਡ ਰਸੂਲਪੁਰ ਦੀ 72 ਸਾਲਾ ਔਰਤ, ਸ੍ਰੀ ਚਮਕੌਰ ਸਾਹਿਬ ਬਲਾਕ ਦੇ ਪਿੰਡ 50 ਸਾਲਾ ਔਰਤ, ਭਰਤਗੜ੍ਹ ਬਲਾਕ ਦੇ ਪਿੰਡ ਬੁੰਗਾ ਸਾਹਿਬ ਦੇ 45 ਸਾਲਾ ਵਿਅਕਤੀ, ਭਰਤਗੜ੍ਹ ਬਲਾਕ ਦੇ ਪਿੰਡ ਗੁੰਨੋ ਮਾਜਰਾ ਦੀ 70 ਸਾਲਾ ਔਰਤ ਦੀ ਕਰੋਨਾ ਕਾਰਨ ਮੌਤ ਹੋ ਗਈ।
ਲਾਲੜੂ (ਪੱਤਰ ਪ੍ਰੇਰਕ): ਨਗਰ ਕੌਂਸਲ ਦੇ ਨੋਡਲ ਅਧਿਕਾਰੀ ਜੰਗ ਬਹਾਦਰ ਨੇ ਦੱਸਿਆ ਕਿ ਸਤਪਾਲ ਜੋ ਪਿਛਲੇ ਕਈ ਮਹੀਨੇ ਸਾਹ ਲੈਣ ਦੀ ਬਿਮਾਰੀ ਨਾਲ ਪੀੜਤ ਸੀ, ਜਿਸ ਦੀ ਕੱਲ੍ਹ ਦੇਰ ਰਾਤਪੀਜੀਆਈ ਵਿੱਚ ਮੌਤ ਹੋ ਗਈ।