DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

DC ਵੱਲੋਂ ਨਾਰਾਇਣਗੜ੍ਹ ਹਸਪਤਾਲ ਦਾ ਨਿਰੀਖਣ

ਐਮਰਜੈਂਸੀ ਵਾਰਡ ਵਿੱਚ ਮਰੀਜ਼ਾਂ ਨਾਲ ਗੱਲਬਾਤ ਕੀਤੀ

  • fb
  • twitter
  • whatsapp
  • whatsapp
featured-img featured-img
ਨਾਰਾਇਣਗੜ੍ਹ ਹਸਪਤਾਲ ਦਾ ਨਿਰੀਖਣ ਕਰਦੇ ਹੋਏ ਡਿਪਟੀ ਕਮਿਸ਼ਨਰ ਸਚਿਨ ਗੁਪਤਾ।
Advertisement

ਡਿਪਟੀ ਕਮਿਸ਼ਨਰ ਸਚਿਨ ਗੁਪਤਾ ਨੇ ਅੱਜ ਸਿਵਲ ਹਸਪਤਾਲ ਨਾਰਾਇਣਗੜ੍ਹ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਐਮਰਜੈਂਸੀ ਸੇਵਾਵਾਂ, ਦਵਾਈਆਂ ਦੇ ਪ੍ਰਬੰਧ ਅਤੇ ਸਟਾਫ ਦੀ ਹਾਜ਼ਰੀ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਮੌਕੇ ’ਤੇ ਐੱਸ ਡੀ ਐੱਮ ਸ਼ਿਵਜੀਤ ਭਾਰਤੀ ਵੀ ਮੌਜੂਦ ਸਨ।

Advertisement

ਇਸ ਦੌਰਾਨ ਡੀ ਸੀ ਨੇ ਐਮਰਜੈਂਸੀ ਵਾਰਡ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਗੱਲਬਾਤ ਕਰ ਕੇ ਸਿਹਤ ਸਹੂਲਤਾਂ ਦੀ ਜ਼ਮੀਨੀ ਹਕੀਕਤ ਜਾਣੀ। ਉਨ੍ਹਾਂ ਡਾਕਟਰਾਂ ਤੋਂ ਰੋਜ਼ਾਨਾ ਆਉਣ ਵਾਲੇ, ਦਾਖ਼ਲ ਅਤੇ ਵੱਡੇ ਹਸਪਤਾਲਾਂ ਵਿੱਚ ਰੈਫ਼ਰ ਕੀਤੇ ਜਾਣ ਵਾਲੇ ਮਰੀਜ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਉਨ੍ਹਾਂ ਹਦਾਇਤ ਕੀਤੀ ਕਿ ਗੰਭੀਰ ਮਰੀਜ਼ਾਂ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾਵੇ ਅਤੇ ਲੋੜ ਪੈਣ ਉੱਤੇ ਮੁੱਢਲੀ ਸਹਾਇਤਾ ਦੇ ਕੇ ਬਿਨਾਂ ਦੇਰੀ ਕੀਤੇ ਵੱਡੇ ਹਸਪਤਾਲ ਭੇਜਿਆ ਜਾਵੇ।

Advertisement

ਸਟਾਫ ਦੀਆਂ ਡਿਊਟੀਆਂ ਚੈੱਕ ਕਰਦਿਆਂ ਉਨ੍ਹਾਂ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਇਲਾਜ ਲਈ ਬਿਨਾਂ ਵਜ੍ਹਾ ਉਡੀਕ ਨਾ ਕਰਨੀ ਪਵੇ। ਇਸ ਮਗਰੋਂ ਉਨ੍ਹਾਂ ਦਵਾਈਆਂ ਵਾਲੇ ਸਟੋਰ ਅਤੇ ਸਟਾਕ ਰਜਿਸਟਰਾਂ ਦੀ ਜਾਂਚ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਦਵਾਈਆਂ ਦੀ ਘਾਟ ਦਾ ਪਹਿਲਾਂ ਹੀ ਅੰਦਾਜ਼ਾ ਲਾ ਕੇ ਢੁਕਵਾਂ ਸਟਾਕ ਮੰਗਵਾਇਆ ਜਾਵੇ ਤਾਂ ਜੋ ਮਰੀਜ਼ਾਂ ਦੀ ਕਿਸੇ ਕਿਸਮ ਦੀ ਖੱਜਲ-ਖੁਆਰੀ ਨਾ ਹੋਵੇ।

ਅਖੀਰ ਵਿੱਚ ਡਿਪਟੀ ਕਮਿਸ਼ਨਰ ਨੇ ਐਂਬੂਲੈਂਸ ਵਿੱਚ ਦਵਾਈਆਂ, ਆਕਸੀਜਨ ਅਤੇ ਮਸ਼ੀਨਰੀ ਦੀ ਜਾਂਚ ਕਰਦਿਆਂ ਇਸ ਨੂੰ ਹਰ ਵੇਲੇ ਤਿਆਰ ਰੱਖਣ ਦੀ ਹਦਾਇਤ ਕੀਤੀ। ਇਸ ਦੌਰਾਨ ਪੁਰਾਣੀ ਇਮਾਰਤ ਦੀ ਮੁਰੰਮਤ ਬਾਰੇ ਪੁੱਛਣ ਉੱਤੇ ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਕੰਮ ਲਈ ਟੈਂਡਰ ਮੰਗੇ ਜਾ ਚੁੱਕੇ ਹਨ।

Advertisement
×