DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

DC ਵੱਲੋਂ SIR ਬਾਰੇ ਮੀਟਿੰਗ

ਲੋਕਾਂ ਕੋਲ 30 ਤੱਕ ਵੋਟਰ ਸੂਚੀ ਵਿੱਚ ਸੋਧ ਦਾ ਮੌਕਾ

  • fb
  • twitter
  • whatsapp
  • whatsapp
featured-img featured-img
ਐੱਸ ਆਈ ਆਰ ਬਾਰੇ ਮੀਟਿੰਗ ਕਰਦੇ ਹੋਏ ਅਧਿਕਾਰੀ। -ਫੋਟੋ: ਮਿੱਤਲ
Advertisement

ਜੇਕਰ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਨਹੀਂ ਹੈ, ਨਾਮ ਵਿੱਚ ਕਿਸੇ ਪ੍ਰਕਾਰ ਦੀ ਕੋਈ ਗਲਤੀ ਹੈ ਜਾਂ ਫਿਰ ਮਤਦਾਤਾ ਸੂਚੀ ਵਿੱਚ ਕਿਸੇ ਪ੍ਰਕਾਰ ਦੀ ਕੋਈ ਸੋਧ ਕਰਵਾਉਣੀ ਹੈ, ਤਾਂ ਤੁਸੀਂ 31 ਜੁਲਾਈ ਤੋਂ 30 ਅਗਸਤ ਤੱਕ ਕਰਵਾ ਸਕਦੇ ਹੋ। ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਡਾ. ਵੈਸ਼ਾਲੀ ਸ਼ਰਮਾ ਦੇ ਮਾਰਗਦਰਸ਼ਨ ਹੇਠ ਇੱਥੇ ਐੱਸ ਆਈ ਆਰ ਪ੍ਰੋਗਰਾਮ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਚੋਣ ਦਫ਼ਤਰ ਦੇ ਨਾਇਬ ਤਹਿਸੀਲਦਾਰ ਪ੍ਰਦੀਪ ਸਰੋਹਾ ਨੇ ਅਧਿਕਾਰੀਆਂ ਨੂੰ ਐੱਸ ਆਈ ਆਰ ਦੀ ਪ੍ਰਕਿਰਿਆ ਪੂਰੀ ਕਰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਤਦਾਤਾ ਸੂਚੀ ਵਿੱਚ ਆਪਣੇ ਨਵੇਂ ਨਾਮ ਦਰਜ ਕਰਵਾਉਣ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਠੀਕ ਕਰਵਾਉਣ ਲਈ 31 ਜੁਲਾਈ ਤੋਂ 30 ਅਗਸਤ ਤੱਕ ਅਰਜ਼ੀਕਰਤਾ ਆਪਣੇ ਦਾਅਵੇ ਅਤੇ ਇਤਰਾਜ਼ ਪੇਸ਼ ਕਰ ਸਕਦਾ ਹੈ।

ਇਸ ਤੋਂ ਮਗਰੋਂ 3 ਅਕਤੂਬਰ ਨੂੰ ਮਤਦਾਤਾ ਸੂਚੀਆਂ ਦਾ ਅੰਤਿਮ ਪ੍ਰਕਾਸ਼ਨ ਕਰ ਦਿੱਤਾ ਜਾਵੇਗਾ। ਇਸ ਲਈ ਉਨ੍ਹਾਂ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਸਿਰ ਆਪਣਾ ਕਿਸੇ ਵੀ ਪ੍ਰਕਾਰ ਦੀ ਸੋਧ ਕਰਵਾ ਲੈਣ, ਤਾਂ ਕਿ ਵੋਟਰ ਸੂਚੀ ਵਿੱਚ ਕਿਸੇ ਮਤਦਾਤਾ ਦਾ ਨਾਮ ਰਹਿ ਨਾ ਜਾਵੇ।

Advertisement

Advertisement
Advertisement
×