DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਨ੍ਰਿਤ ਮੇਲਾ ਕਰਵਾਇਆ

ਪੰਡਿਤ ਕੁੰਦਨ ਲਾਲ ਗੰਗਾਨੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ

  • fb
  • twitter
  • whatsapp
  • whatsapp
featured-img featured-img
ਦੀਪਤੀ ਗੁਪਤਾ ਦੀ ਟੀਮ ਕੱਥਕ ਕਰਦੀ ਹੋਈ।
Advertisement

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਯੂਨੀਵਰਸਿਟੀ ਸੀਨੀਅਰ ਸੈਕੰਡਰੀ ਸਕੂਲ ਦੇ ਆਡੀਟੋਰੀਅਮ ਵਿਚ ਕਰਵਾਇਆ ਦੋ ਰੋਜ਼ਾ ਨ੍ਰਿਤ ਫੈਸਟੀਵਲ ਸਮਾਪਤ ਹੋ ਗਿਆ। ਜੈਪੁਰ ਘਰਾਣੇ ਦੇ ਪ੍ਰਸਿੱਧ ਕੱਥਕ ਗੁਰੂ ਸਵਰਗੀ ਪੰਡਤ ਕੁੰਦਨ ਲਾਲ ਗੰਗਾਨੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਹ ਫੈਸਟੀਵਲ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਹਰਿਆਣਾ, ਸਭਿਆਚਾਰਕ ਸੰਗਠਨ ਨ੍ਰਿਤ ਧਾਰਾ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨ੍ਰਿਤ ਤੇ ਸੰਗੀਤ ਵਿਭਾਗ ਤੇ ਯੁਵਾ ਮਾਮਲਿਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਮਮਤਾ ਸਚਦੇਵਾ, ਪ੍ਰੋ. ਆਸ਼ਾ ਪਾਂਡੇ ਤੇ ਹੋਰ ਮਹਿਮਾਨਾਂ ਨੇ ਦੀਪ ਰੌਸ਼ਨ ਕਰ ਕੇ ਤੇ ਸਰਸਵਤੀ ਵੰਦਨਾ ਨਾਲ ਕੀਤੀ ਗਈ। ਇਸ ਮੌਕੇ ਡਾ. ਮਮਤਾ ਸਚਦੇਵਾ ਨੇ ਕਿਹਾ ਕਿ ਭਾਰਤੀ ਸ਼ਾਸਤਰੀ ਨਾਚ ਸਾਡੀ ਅਮੀਰ ਵਿਰਾਸਤ ਦਾ ਇਕ ਅਨਮੋਲ ਹਿੱਸਾ ਹੈ। ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਸਾਡੀਆਂ ਪਰੰਪਰਾਵਾਂ ਤੇ ਗੁਰੂ-ਚੇਲਾ ਪਰੰਪਰਾ ਨਾਲ ਜੋੜਨ ਦਾ ਇਕ ਸ਼ਕਤੀਸ਼ਾਲੀ ਸਾਧਨ ਹਨ। ਪ੍ਰੋਗਰਾਮ ਦੀ ਪਹਿਲੇ ਦਿਨ ਵਿਦੁਸ਼ੀ ਦੀਪਤੀ ਗੁਪਤਾ ਨੇ ਜੈਪੁਰ ਘਰਾਨਾ ਕੱਥਕ ਸ਼ੈਲੀ ਦੀਆਂ ਬਾਰੀਕੀਆਂ , ਤਾਲ, ਘੁੰਮਦੀਆਂ ਲਾਈਨਾਂ ਤੇ ਭਾਵਨਾਤਮਕ ਪਹਿਲੂਆਂ ਵਿਚ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ। ਵਿਦੁਸ਼ੀ ਵਾਣੀ ਮਾਧਨ ਨੇ ਓ ਡੀ ਸੀ ਦਾ ਇਕ ਮਨਮੋਹਕ ਪ੍ਰਦਰਸ਼ਨ ਕੀਤਾ। ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰੋ ਸ਼ੁਸਿਚਮਤਾ ਨੇ ਕਿਹਾ ਕਿ ਸਵਰਗੀ ਪੰਡਤ ਕੁੰਦਨ ਲਾਲ ਗੰਗਾਨੀ ਨੇ ਕੱਥਕ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਇਆ ਤੇ ਆਪਣੀ ਅਮੀਰ ਗੁਰੂ-ਚੇਲਾ ਪਰੰਪਰਾ ਰਾਹੀਂ ਦੁਨੀਆਂ ਭਰ ਵਿਚ ਭਾਰਤੀ ਸਭਿਆਚਾਰ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਭਾਰਤੀ ਸਭਿਆਚਾਰਕ ਵਿਰਾਸਤ ਤੇ ਸ਼ਾਸਤਰੀ ਕਲਾਵਾਂ ਨਾਲ ਜੁੜਨ ਦੀ ਅਪੀਲ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਨ੍ਰਿਤ ਤੇ ਸੰਗੀਤ ਵਿਭਾਗ ਦੇ ਮੁਖੀ ਡਾ. ਅਸ਼ੋਕ ਕੁਮਾਰ ਸ਼ਰਮਾ ਨੇ ਕਲਾਕਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਭਾਰਤੀ ਸੰਗੀਤ ਤੇ ਨ੍ਰਿਤ ਦੀ ਅਮੀਰ ਪਰੰਪਰਾ ਦੀ ਸੰਭਾਲ ਤੇ ਪ੍ਰਚਾਰ ਲਈ ਅਜਿਹੇ ਸਮਾਗਮ ਕਰਵਾਉਂਦਾ ਰਹੇਗਾ। ਇਸ ਮੌਕੇ ਡਾ. ਸੁਖਵਿੰਦਰ ਸਿੰਘ, ਡਾ. ਮਨੀਸ਼ ਕੁਕਰੇਜਾ, ਡਾ. ਆਰਤੀ ਸ਼ਯੋਕੰਦ, ਡਾ ਹਰਵਿੰਦਰ ਸਿੰਘ ਆਦਿ ਮੌਜੂਦ ਸਨ।

Advertisement
Advertisement
×