DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Dabwali Sanitation Strike: ਪੰਚਕੂਲਾ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਡੱਬਵਾਲੀ ’ਚ ਰੋਸ ਵਧਿਆ

ਮਸ਼ਾਲ ਮਾਰਚ ਕੱਢ ਕੇ ਸਫਾਈ ਠੇਕੇ ’ਚ ਬੇਨੇਮੀਆਂ ਦੇ ਦੋਸ਼ ਲਾਏ; ਠੇਕੇਦਾਰਾਂ ਨੂੰ ਭਾਰੀ ਅਦਾਇਗੀ ਕਰਨ ਦਾ ਦੋਸ਼

  • fb
  • twitter
  • whatsapp
  • whatsapp
Advertisement

Dabwali Sanitation Strike: ਪੰਚਕੂਲਾ ਵਿੱਚ ਸਰਕਾਰ ਅਤੇ ਸਫਾਈ ਮੁਲਾਜ਼ਮ ਆਗੂਆਂ ਵਿਚਾਲੇ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਡੱਬਵਾਲੀ ਵਿੱਚ ਨਗਰ ਪਰਿਸ਼ਦ ਦੇ ਸਫਾਈ ਮੁਲਾਜ਼ਮਾਂ ਦਾ ਰੋਹ ਭੜਕ ਉੱਠਿਆ। ਅੱਜ ਦੇਰ ਰਾਤ ਹੜਤਾਲੀ ਸਫਾਈ ਕਰਮਚਾਰੀਆਂ ਨੇ ਮਸ਼ਾਲ ਮਾਰਚ ਕੱਢ ਕੇ ਹਰ ਮਹੀਨੇ ਸਫਾਈ ਪ੍ਰਬੰਧਾਂ ਲਈ ਕਰੀਬ 50 ਲੱਖ ਰੁਪਏ ਦੇ ਠੇਕਿਆਂ ਦੀ ਅਦਾਇਗੀ ਅਤੇ ਕਰੀਬ 100 ਕਾਮਿਆਂ ਦੀਆਂ ਤਨਖਾਹਾਂ ’ਤੇ ਮਹਿਜ਼ 10 ਲੱਖ ਰੁਪਏ ਖਰਚ ਹੋਣ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ।

ਮਿਉਂਸਿਪਲ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਨੇ ਸ਼ਹਿਰ ਵਿੱਚ ਠੇਕੇਦਾਰੀ ਪ੍ਰਥਾ ਰਾਹੀਂ ਹੋ ਰਹੇ ਕਰੀਬ 40 ਲੱਖ ਰੁਪਏ ਦੇ ਇਸ ਫਰਕ ਨੂੰ ਕਥਿਤ ਆਰਥਿਕ ਸ਼ੋਸ਼ਣ ਦੱਸਦਿਆਂ ਸਰਕਾਰ ਦੀ ਵਾਅਦਾ-ਖਿਲਾਫ਼ੀ ’ਤੇ ਵੀ ਸਵਾਲ ਚੁੱਕੇ।

Advertisement

ਹੜਤਾਲੀ ਮੁਲਾਜ਼ਮਾਂ ਨੇ ਨਗਰ ਪਰਿਸ਼ਦ ਦਫ਼ਤਰ ਤੋਂ ਸ਼ਹੀਦ ਚੌਕ ਤੱਕ ਮਸ਼ਾਲ ਮਾਰਚ ਕੱਢਿਆ ਅਤੇ ਸਰਕਾਰ ਅਤੇ ਮੰਤਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Advertisement

ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਸੂਰਜ ਕੁਮਾਰ ਨੇ ਕਿਹਾ ਕਿ ਡੱਬਵਾਲੀ ਨਗਰ ਪਰਿਸ਼ਦ ਵਿੱਚ ਘਰ-ਘਰ ਕੂੜਾ ਇਕੱਠਾ ਕਰਨ ਦਾ ਠੇਕਾ ਕਰੀਬ 35 ਲੱਖ ਰੁਪਏ ਅਤੇ ਝਾੜੂ ਰਾਹੀਂ ਸਫਾਈ ਦਾ ਠੇਕਾ 13 ਤੋਂ 15 ਲੱਖ ਰੁਪਏ ਪ੍ਰਤੀ ਮਹੀਨਾ ਹੈ। ਦੋਵਾਂ ਟੈਂਡਰਾਂ ਲਈ ਹਰ ਮਹੀਨੇ ਕਰੀਬ 50 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਕੰਮਾਂ ਲਈ ਕਰੀਬ 100 ਮੁਲਾਜ਼ਮ ਲਾਏ ਗਏ ਹਨ ਅਤੇ ਉਨ੍ਹਾਂ ਨੂੰ ਸਿਰਫ਼ 9 ਤੋਂ 10 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ। ਉਨ੍ਹਾਂ ਮੁਤਾਬਕ ਮੁਲਾਜ਼ਮਾਂ ਦੀਆਂ ਤਨਖਾਹਾਂ ’ਤੇ ਕਰੀਬ 10 ਲੱਖ ਰੁਪਏ ਖਰਚ ਹੁੰਦੇ ਹਨ। ਇਸ ’ਤੇ ਉਨ੍ਹਾਂ ਸਵਾਲ ਕੀਤਾ ਕਿ ਹਰ ਮਹੀਨੇ ਠੇਕਿਆਂ ਲਈ ਕੀਤੀ ਜਾ ਰਹੀ ਕਰੀਬ 50 ਲੱਖ ਰੁਪਏ ਦੀ ਅਦਾਇਗੀ ਵਿੱਚੋਂ ਬਾਕੀ ਕਰੀਬ 40 ਲੱਖ ਰੁਪਏ ਕਿਸ ਸਰਕਾਰੀ ਮੱਦ ਵਿੱਚ ਖਰਚ ਕੀਤੇ ਜਾ ਰਹੇ ਹਨ।

ਸੂਰਜ ਕੁਮਾਰ ਨੇ ਕਿਹਾ ਕਿ ਜੇ ਸਰਕਾਰ ਸਫਾਈ ਮੁਲਾਜ਼ਮਾਂ ਦੇ ਕੰਮ ’ਤੇ ਹਰ ਮਹੀਨੇ ਇੰਨੀ ਵੱਡੀ ਰਕਮ ਖਰਚ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਠੇਕੇਦਾਰਾਂ ਰਾਹੀਂ ਰੱਖਣ ਦੀ ਬਜਾਏ ਸਿੱਧੀ ਭਰਤੀ ਕਰਕੇ ਪੱਕਾ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਠੇਕੇਦਾਰੀ ਪ੍ਰਥਾ ਰਾਹੀਂ ਹੋ ਰਹੇ ਕਥਿਤ ਆਰਥਿਕ ਸ਼ੋਸ਼ਣ ਸਬੰਧੀ ਸਰਕਾਰ ਤੋਂ ਜਵਾਬ ਮੰਗਿਆ।

ਉਨ੍ਹਾਂ ਕਿਹਾ ਕਿ 13 ਮਈ ਦੀ ਹੜਤਾਲ ਤੋਂ ਬਾਅਦ ਭਾਜਪਾ ਸਰਕਾਰ ਨੇ 30 ਜੂਨ ਤੱਕ ਸਾਰੀਆਂ ਮੰਗਾਂ ਮੰਨਣ ਦਾ ਲਿਖਤੀ ਸਮਝੌਤਾ ਕੀਤਾ ਸੀ। ਇਸ ਦੇ ਬਾਵਜੂਦ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ। ਹੁਣ ਕਰਮਚਾਰੀਆਂ ਨੂੰ ਦਬਾਉਣ ਲਈ ਤਾਨਾਸ਼ਾਹੀ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ।

Advertisement
×