DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੱਬਵਾਲੀ ਪਰਿਸ਼ਦ ਦੀ ਮੀਟਿੰਗ ਹੰਗਾਮੇ ਦੀ ਭੇਟ ਚੜ੍ਹੀ

ਕਾਂਗਰਸੀ ਕੌਂਸਲਰਾਂ ਦੇ ਬਾਈਕਾਟ ਕਾਰਨ ਮੀਟਿੰਗ ਰੱਦ

  • fb
  • twitter
  • whatsapp
  • whatsapp
featured-img featured-img
ਨਗਰ ਪਰਿਸ਼ਦ ਡੱਬਵਾਲੀ ਦੀ ਮੀਟਿੰਗ ਦੀ ਤਸਵੀਰ।
Advertisement
ਨਗਰ ਪਰਿਸ਼ਦ ਡੱਬਵਾਲੀ ਦੀ ਜਨਰਲ ਮੀਟਿੰਗ ਹੰਗਾਮੇ ਦੀ ਭੇਟ ਚੜ੍ਹ ਗਈ। ਕਰੀਬ ਪੰਜ ਕਾਂਗਰਸੀ ਕੌਂਸਲਰਾਂ ਦੇ ਬਾਈਕਾਟ ਕਾਰਨ ਕੋਰਮ ਪੂਰਾ ਨਾ ਹੋਣ ਨਾਲ ਮੀਟਿੰਗ ਰੱਦ ਹੋ ਗਈ। ਸ਼ਹਿਰ ਦੇ ਵਿਕਾਸ ਕਾਰਜਾਂ ਲਈ ਰੱਖੀ ਮੀਟਿੰਗ ਵਾਦ-ਵਿਵਾਦ ਤੇ ਦੂਸ਼ਣਬਾਜ਼ੀ ਵਿੱਚ ਉਲਝੀ ਰਹੀ।

ਮੀਟਿੰਗ ਵਿੱਚ 25 ਵਿੱਚੋਂ ਕਰੀਬ 15 ਕੌਂਸਲਰ ਮੌਜੂਦ ਸਨ। ਵਾਰਡ-2 ਦੇ ਕਾਂਗਰਸੀ ਕੌਂਸਲਰ ਦੀਪਕ ਬਾਬਾ ਨੇ ਪਿਛਲੀ ਮੀਟਿੰਗ ਦੇ ਮਤਿਆਂ ਦੀ ਪੁਸ਼ਟੀ ਦਾ ਮਸਲਾ ਚੁੱਕਿਆ, ਜਿਸ ‘ਤੇ ਚੇਅਰਮੈਨ ਟੇਕ ਚੰਦ ਛਾਬੜਾ ਅਤੇ ਈ ਓ ਸੁਰਿੰਦਰ ਕੁਮਾਰ ਨੇ ਕਿਹਾ ਕਿ ਸਿਰਫ਼ ਧਾਰਾ 35-ਏ ਤਹਿਤ ਪਾਸ ਐਮਰਜੈਂਸੀ ਮਤਿਆਂ ਦੀ ਹੀ ਪੁਸ਼ਟੀ ਹੁੰਦੀ ਹੈ। ਇਸ ਨਾਲ ਮਾਹੌਲ ਗਰਮਾ ਗਿਆ। ਦੀਪਕ ਬਾਬਾ ਨੇ ਬਾਈਕਾਟ ਦਾ ਐਲਾਨ ਕਰਦਿਆਂ ਇਸਨੂੰ ਰਿਕਾਰਡ ’ਚ ਦਰਜ ਕਰਨ ਦੀ ਮੰਗ ਕੀਤੀ ਅਤੇ ਕੌਂਸਲਰ ਸੁਮਿਤ ਅਨੇਜਾ, ਅਰੁਣ ਗਰਗ, ਭਾਰਤ ਭੂਸ਼ਣ ਸਮੇਤ ਹੋਰ ਕੌਂਸਲਰ ਮੀਟਿੰਗ ਛੱਡ ਗਏ। ਭਾਜਪਾ ਦੇ ਨਾਮਜ਼ਦ ਕੌਂਸਲਰ ਕ੍ਰਿਸ਼ਨ ਕਾਮਰਾ ਅਤੇ ਵਿਕਾਸ ਸ਼ਰਮਾ ਨੇ 4.22 ਲੱਖ ਦੇ ਟੈਂਡਰ ਦਾ ਵਿਰੋਧ ਕਰਦਿਆਂ ਇਸਨੂੰ ਫਿਜ਼ੂਲਖਰਚ ਦੱਸਿਆ। ਇਸ ਮਾਮਲੇ ‘ਤੇ ਵਿਕਾਸ ਸ਼ਰਮਾ ਅਤੇ ਵਿਕਾਸ ਛਾਬੜਾ ਵਿਚਕਾਰ ਤਿੱਖੀ ਬਹਿਸ ਹੋਈ। ਈ ਓ ਨੇ ਦੱਸਿਆ ਕਿ 11 ਬੋਰਡ ਲਗਣੇ ਹਨ, ਜਦਕਿ ਕ੍ਰਿਸ਼ਨ ਕਾਮਰਾ ਨੇ ਕਿਹਾ ਕਿ ਉਨ੍ਹਾਂ ਇੰਨੇ ਮਹਿੰਗੇ ਬੋਰਡ ਨਹੀਂ, ਸਗੋਂ ਹੋਰਨਾਂ ਕੌਂਸਲਰਾਂ ਵਾਂਗ ਨਿੱਜੀ ਬੈਂਕ ਦੇ ਖਰਚ ’ਤੇ ਉਨ੍ਹਾਂ ਦੇ ਬੋਰਡ ਲਗਾਉਣ ਦੀ ਮੰਗ ਕੀਤੀ ਸੀ। ਬਾਅਦ ਵਿੱਚ ਈਓ ਨੇ ਦੱਸਿਆ ਕਿ ਬਾਈਕਾਟ ਕਾਰਨ ਕੋਰਮ ਪੂਰਾ ਨਾ ਹੋਣ ਨਾਲ ਮੀਟਿੰਗ ਰੱਦ ਹੋ ਗਈ ਅਤੇ ਛੇਤੀ ਮੁੜ ਬੁਲਾਈ ਜਾਵੇਗੀ। ਚੇਅਰਮੈਨ ਨੇ ਦੋਸ਼ ਲਗਾਇਆ ਕਿ ਕਾਂਗਰਸੀ ਕੌਂਸਲਰ ਨੇ ਰਾਜਨੀਤਿਕ ਦਬਾਅ ਹੇਠ ਮਾਹੌਲ ਖਰਾਬ ਕੀਤਾ। ਸੰਬੰਧਿਤ ਕੌਂਸਲਰ ਦੇ ਵਾਰਡ ਵਿੱਚ ਵਿਕਾਸ ਕਾਰਜ ਲਗਭਗ ਮੁਕੰਮਲ ਹਨ ਅਤੇ ਹੁਣ ਹੋਰ ਵਾਰਡਾਂ ਵਿੱਚ ਰੁਕਾਵਟ ਪਾਈ ਜਾ ਰਹੀ ਹੈ।

Advertisement

Advertisement
Advertisement
×