DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Dabwali Accident: ਬਿਜਲੀ ਟਰਾਂਸਫਾਰਮਰ ਨਾਲ ਟਕਰਾਈ ਕਾਰ; ਨੌਜਵਾਨ ਜ਼ਖ਼ਮੀ

ਬਰੇਕ ਨਾ ਲੱਗਣ ਕਾਰਨ ਵਾਪਰਿਆ ਹਾਦਸਾ; ਕਲੋਨੀ ਰੋਡ ਫੀਡਰ ਦੀ ਬਿਜਲੀ ਸਪਲਾਈ ਠੱਪ

  • fb
  • twitter
  • whatsapp
  • whatsapp
Advertisement

ਰਾਮਨਗਰ ਕਲੋਨੀ ਵਿੱਚ ਬੂਸਟਿੰਗ ਸਟੇਸ਼ਨ ਨੇੜੇ ਅੱਜ ਸ਼ਾਮ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰਾਂਸਫਾਰਮਰ ਜ਼ਮੀਨ ’ਤੇ ਡਿੱਗ ਪਿਆ। ਹਾਦਸੇ ਕਾਰਨ ਕਾਰ ਸਵਾਰ ਇੱਕ ਨੌਜਵਾਨ ਦੇ ਸਿਰ ’ਚ ਗੰਭੀਰ ਸੱਟ ਲੱਗੀ ਅਤੇ ਉਹ ਲਹੂ-ਲੁਹਾਨ ਹੋ ਗਿਆ। ਉਸ ਦੇ ਸਾਥੀ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਗਏ। ਘਟਨਾ ਕਾਰਨ ਕਲੋਨੀ ਰੋਡ ਫੀਡਰ ਦੀ ਬਿਜਲੀ ਸਪਲਾਈ ਬੰਦ ਹੋ ਗਈ।

ਜਾਣਕਾਰੀ ਅਨੁਸਾਰ ਜ਼ਖ਼ਮੀ ਨੌਜਵਾਨ ਪਿੰਡ ਜੋਗੇਵਾਲਾ ਦਾ ਰਹਿਣ ਵਾਲਾ ਹੈ, ਉਸ ਦਾ ਸਾਥੀ ਪੰਨੀਵਾਲਾ ਰੁਲਦੂ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਬੂਸਟਿੰਗ ਸਟੇਸ਼ਨ ਦੀ ਕੰਧ ਦਾ ਵੀ ਕਾਫ਼ੀ ਹਿੱਸਾ ਡਿੱਗ ਗਿਆ।

Advertisement

ਸਥਾਨਕ ਵਸਨੀਕ ਵਿਜੈ ਕੁੱਕੜ ਨੇ ਦੱਸਿਆ ਕਿ ਕਾਰ ਸਵਾਰ ਨੌਜਵਾਨ ਕਿਸੇ ਪਿੰਡ ਤੋਂ ਟਿਊਸ਼ਨ ਜਾਂ ਪੜ੍ਹਾਈ ਲਈ ਆਏ ਹੋਏ ਸਨ। ਅਚਨਚੇਤ ਕਾਰ ਦੇ ਬਰੇਕ ਨਾ ਲੱਗਣ ਕਾਰਨ ਚਾਲਕ ਦਾ ਸੰਤੁਲਨ ਵਿਗੜ ਗਿਆ, ਜਿਸ ਕਰਕੇ ਕਾਰ ਸਿੱਧੀ ਟਰਾਂਸਫਾਰਮਰ ਨਾਲ ਜਾ ਟਕਰਾਈ।

Advertisement

ਬਿਜਲੀ ਨਿਗਮ ਦੇ ਜੇ ਈ ਬਲਵੀਰ ਸਿੰਘ ਨੇ ਦੱਸਿਆ ਕਿ ਟੱਕਰ ਨਾਲ ਟਰਾਂਸਫਾਰਮਰ ਅਤੇ ਉਸ ਨਾਲ ਜੁੜਿਆ ਢਾਂਚਾ ਨੁਕਸਾਨਿਆ ਗਿਆ ਹੈ। ਕਲੋਨੀ ਰੋਡ ਫੀਡਰ ਨਾਲ ਜੁੜੇ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ। ਸੂਚਨਾ ਮਿਲਣ ’ਤੇ 112 ਪੁਲੀਸ ਟੀਮ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Advertisement
×