DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Cyber Scam: 5 ਕਰੋੜ ਦੀ ਸਾਈਬਰ ਠੱਗੀ ਮਾਮਲੇ ’ਚ ਦੋ ਮੁੱਖ ਮੁਲਜ਼ਮ ਕਾਬੂ

186 ਏਟੀਐਮ ਕਾਰਡ, 26 ਬੈਂਕ ਪਾਸਬੁੱਕਾਂ, 26 ਚੈੱਕ ਬੁੱਕਾਂ, ਤਿੰਨ ਜਾਅਲੀ ਮੋਹਰਾਂ, ਦੋ ਸਿਮ ਕਾਰਡ ਅਤੇ ਨਕਦੀ ਬਰਾਮਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਅੰਬਾਲਾ ਸਾਈਬਰ ਪੁਲੀਸ ਨੇ ‘ਅਪਰੇਸ਼ਨ ਟ੍ਰੈਕਟਾਊਨ’ ਤਹਿਤ ਵੱਡੀ ਕਾਰਵਾਈ ਕਰਦਿਆਂ ਕਰੀਬ 5 ਕਰੋੜ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਤੋਂ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੇਤਨ ਸੋਨੀ ਅਤੇ ਵਿਵੇਕ ਸਿੰਘ ਜੱਟ ਵਜੋਂ ਹੋਈ ਹੈ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਹੇਮੰਤ ਨੇ 5 ਮਾਰਚ 2026 ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਸੀ ਕਿ ‘ਰੌਕੀ ਬੁੱਕ’ ਨਾਮਕ ਆਨਲਾਈਨ ਗੇਮਿੰਗ ਐਪ ਰਾਹੀਂ ਵੱਡੇ ਮੁਨਾਫ਼ੇ ਦਾ ਲਾਲਚ ਦੇ ਕੇ ਉਸ ਤੋਂ ਅਤੇ ਉਸ ਦੇ ਜਾਣਕਾਰਾਂ ਤੋਂ ਕਰੀਬ 5 ਕਰੋੜ ਰੁਪਏ ਦੀ ਠੱਗੀ ਕੀਤੀ ਗਈ।
ਜਾਂਚ ਦੌਰਾਨ ਪੁਲੀਸ ਨੇ 31 ਜੁਲਾਈ ਨੂੰ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਵਿਵੇਕ ਸਿੰਘ ਦੇ ਪੁਲੀਸ ਰਿਮਾਂਡ ਦੌਰਾਨ 186 ਏਟੀਐਮ ਕਾਰਡ, 26 ਬੈਂਕ ਪਾਸਬੁੱਕਾਂ, 26 ਚੈੱਕ ਬੁੱਕਾਂ, ਤਿੰਨ ਜਾਅਲੀ ਮੋਹਰਾਂ, ਦੋ ਸਿਮ ਕਾਰਡ ਅਤੇ ਨਕਦੀ ਬਰਾਮਦ ਕੀਤੀ ਗਈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਸਾਈਬਰ ਗਿਰੋਹ ਨਾਲ ਸੰਪਰਕ ਵਿੱਚ ਸੀ ਅਤੇ ਠੱਗੀ ਦੀ ਰਕਮ ਉਨ੍ਹਾਂ ਤੱਕ ਪਹੁੰਚਾਉਂਦਾ ਸੀ। ਮਾਮਲੇ ਵਿੱਚ ਹੁਣ ਤੱਕ ਪੰਜ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਦਕਿ ਵਿਦੇਸ਼ੀ ਸਰਗਨਾਵਾਂ ਤੱਕ ਪਹੁੰਚਣ ਲਈ ਜਾਂਚ ਜਾਰੀ ਹੈ।
Advertisement
×