ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੱਤਰ ਪ੍ਰੇਰਕ ਫਰੀਦਾਬਾਦ, 24 ਜੂਨ ਨੇੜਲੇ ਉਦਯੋਗਿਕ ਸ਼ਹਿਰ ਗੁਰੂਗ੍ਰਾਮ ਦੇ ਸੋਹਨਾ ਦੇ ਰਾਇਸੀਨਾ ਦੇ ਅਰਾਵਲੀ ਪਹਾੜੀ ਖੇਤਰ ਵਿੱਚ ਗੈਰ-ਕਾਨੂੰਨੀ ਨਿਰਮਾਣ ਕਾਰਜਾਂ ’ਤੇ ਐੱਨਜੀਟੀ ਦੀ ਪਾਬੰਦੀ ਦੇ ਬਾਵਜੂਦ ਗੈਰ-ਕਾਨੂੰਨੀ ਨਿਰਮਾਣ ਕਾਰਜ ਰੁਕਣ ਦਾ ਨਾਮ ਨਹੀਂ ਲੈ ਰਹੇ। ਪਾਬੰਦੀ ਤੋਂ ਬਾਅਦ ਵੀ ਲੋਕਾਂ ਨੇ ਇੱਥੇ ਗੈਰ-ਕਾਨੂੰਨੀ ਤੌਰ ’ਤੇ ਫਾਰਮ ਹਾਊਸ ਬਣਾਏ ਹਨ। ਕੌਂਸਲ ਵਿਭਾਗ ਨੇ ਉਨ੍ਹਾਂ ਦੇ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਅਰਾਵਲੀ ਪਹਾੜੀ ਵਿੱਚ ਲਗਪਗ 420 ਅਜਿਹੇ ਫਾਰਮ ਹਾਊਸਾਂ ਦੀ ਪਛਾਣ ਹੋਈ ਹੈ। ਇਹ ਨਿਆਂਇਕ ਅਧਿਕਾਰੀਆਂ, ਰਾਜਸੀ ਸ਼ਖਸੀਅਤਾਂ ਆਦਿ ਦੇ ਫਾਰਮ ਹਾਊਸ ਹਨ। ਕੌਂਸਲ ਦੇ ਜੂਨੀਅਰ ਇੰਜਨੀਅਰ ਦਿਗੰਬਰ ਅਨੁਸਾਰ ਅਜਿਹੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਰਾਵਲੀ ਪਹਾੜੀਆਂ ਵਿੱਚ ਸਾਰੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਹਟਾ ਦਿੱਤਾ ਜਾਵੇਗਾ।

ਪੱਤਰ ਪ੍ਰੇਰਕ ਯਮੁਨਾਨਗਰ, 24 ਜੂਨ ਅੱਜ ਇੱਥੇ ਪਏ ਮੀਂਹ ਦੌਰਾਨ ਅਚਾਨਕ ਇੱਕ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਇੱਕ ਔਰਤ ਜ਼ਖਮੀ ਹੋ ਗਈ, ਜਦੋਂਕਿ ਪਰਿਵਾਰ ਦੇ ਬਾਕੀ ਮੈਂਬਰ ਵਾਲ-ਵਾਲ ਬਚ ਗਏ। ਮਿਲੀ ਜਾਣਕਾਰੀ ਮੁਤਾਬਕ ਸੌਂਧੀ ਮੁਹੱਲਾ ਚੂਨਾ ਭੱਠੀ ਇਲਾਕੇ...
Advertisement

ਪੱਤਰ ਪ੍ਰੇਰਕ

ਯਮੁਨਾਨਗਰ, 24 ਜੂਨ

Advertisement

ਅੱਜ ਇੱਥੇ ਪਏ ਮੀਂਹ ਦੌਰਾਨ ਅਚਾਨਕ ਇੱਕ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਇੱਕ ਔਰਤ ਜ਼ਖਮੀ ਹੋ ਗਈ, ਜਦੋਂਕਿ ਪਰਿਵਾਰ ਦੇ ਬਾਕੀ ਮੈਂਬਰ ਵਾਲ-ਵਾਲ ਬਚ ਗਏ। ਮਿਲੀ ਜਾਣਕਾਰੀ ਮੁਤਾਬਕ ਸੌਂਧੀ ਮੁਹੱਲਾ ਚੂਨਾ ਭੱਠੀ ਇਲਾਕੇ ਦਾ ਵਾਸੀ ਰਣਬੀਰ ਸਿੰਘ ਆਪਣੀ ਪਤਨੀ ਵੀਨਾ ਅਤੇ ਬੱਚਿਆਂ ਨਾਲ ਘਰ ਵਿੱਚ ਸੀ। ਰਣਵੀਰ ਸਿੰਘ ਨੇ ਦੱਸਿਆ ਕਿ ਘਰ ਦੀ ਛੱਤ ਡਿੱਗਣ ਕਾਰਨ ਉਸ ਦੀ ਪਤਨੀਜ਼ਖਮੀ ਹੋ ਗਈ ਹੈ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਦਾਖਲ ਵੀਨਾ ਅਤੇ ਉਸ ਦੀ ਧੀ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਸੌਂ ਰਹੇ ਸਨ। ਅਚਾਨਕ ਛੱਤ ਉਨ੍ਹਾਂ ’ਤੇ ਡਿੱਗ ਪਈ। ਫਿਲਹਾਲ ਪਰਿਵਾਰ ਦੇ ਮੈਂਬਰ ਗੁਆਂਢ ਵਿੱਚ ਕਿਸੇ ਦੇ ਘਰ ਵਿੱਚ ਰਹਿਣ ਲਈ ਮਜਬੂਰ ਹਨ । ਪੀੜਤ ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

Advertisement