ਪੰਚਕੂਲਾ: ਕੋਵਿਡ ਟੀਕਾਕਰਨ ਦੇ ਦੂਜੇ ਪੜਾਅ ਤਹਿਤ 45 ਤੋਂ 59 ਸਾਲਾਂ ਦੀ ਵਿਅਕਤੀਆਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਇਸੇ ਦੌਰਾਨ ਬਜ਼ੁਰਗ ਨਾਗਰਿਕਾਂ ਨੇ ਟੀਕਾ ਲਗਵਾਉਣ ਲਈ ਆਪਣੀ ਰਜਿਸਟਰੇਸ਼ਨ ਪੰਚਕੂਲਾ ਵਿੱਚ ਕਰਵਾ ਲਈ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨੂੰ ਨੇ ਦੱਸਿਆ ਕਿ ਟੀਕਾ ਲਗਵਾਉਣ ਲਈ ਘਰ ਬੈਠ ਕੇ ਵੀ ਰਜਿਸਟਰੇਸ਼ਨ ਹੋ ਸਕਦੀ ਹੈ। ਇਸ ਮਗਰੋਂ ਰਜਿਸਟਰੇਸ਼ਨ ਨੂੰ ਤਸਦੀਕ ਕਰਵਾ ਕੇ ਟੀਕਾ ਲਗਵਾਇਆ ਜਾ ਸਕਦਾ ਹੈ। ਜੋ ਲੋਕ ਆਨਲਾਈਨ ਰਜਿਸਟਰੇਸ਼ਨ ਨਹੀਂ ਕਰਵਾ ਸਕਦੇ, ਉਹ ਟੀਕਾਕਰਨ ਕੇਂਦਰਾਂ ’ਤੇ ਦਸਤਾਵੇਜ਼ ਦਿਖਾ ਕੇ ਰਜਿਸਟਰੀ ਕਰਵਾ ਸਕਦੇ ਹਨ।
-ਪੱਤਰ ਪ੍ਰੇਰਕ