DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਭੰਨ-ਤੋੜ ਦੀ ਨਿਖੇਧੀ

ਪੰਜਾਬੀ ਸਾਹਿਤ ਸਭਾ ਡੇਰਾਬੱਸੀ ਦੀ ਮੀਟਿੰਗ

  • fb
  • twitter
  • whatsapp
  • whatsapp
featured-img featured-img
ਮੀਟਿੰਗ ਮਗਰੋਂ ਜਾਣਕਾਰੀ ਦਿੰਦੇ ਹੋਏ ਨੁਮਾਇੰਦੇ।
Advertisement
ਪੰਜਾਬੀ ਸਾਹਿਤ ਸਭਾ ਡੇਰਾਬੱਸੀ ਵੱਲੋਂ ਸ਼ਹੀਦ ਜਥੇਦਾਰ ਬਖਤਾਵਰ ਸਿੰਘ ਲਾਇਬ੍ਰੇਰੀ ਭਾਂਖਰਪੁਰ ਵਿੱਚ ਮਾਸਿਕ ਇਕੱਤਰਤਾ ਕੀਤੀ ਗਈ। ਇਸ ਮੀਟਿੰਗ ਵਿੱਚ ਮਸੂਰੀ ਵਿੱਚ ਕੱਟੜਪੰਥੀਆਂ ਵੱਲੋਂ ਕੀਤੀ ਗਈ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਭੰਨ-ਤੋੜ ਦੀ ਨਿੰਦਾ ਕੀਤੀ ਗਈ ।

ਪੰਜਾਬੀ ਸਾਹਿਤ ਸਭਾ ਡੇਰਾਬੱਸੀ ਦੇ ਪ੍ਰਧਾਨ ਜ਼ੈਲਦਾਰ ਸਿੰਘ ਹਸਮੁੱਖ ਨੇ ਕਿਹਾ ਕਿ ਬਾਬਾ ਬੁੱਲ੍ਹੇ ਸ਼ਾਹ ਏਕਤਾ ਅਤੇ ਸਮਤਾ ਦੇ ਪ੍ਰਤੀਕ ਸਨ। ਕੱਟੜਪੰਥੀ ਸਮਾਜ ਵਿੱਚ ਏਕਤਾ ਅਤੇ ਸਮਤਾ ਬਰਦਾਸ਼ਤ ਨਹੀਂ ਕਰ ਪਾ ਰਹੇ। ਐਡਵੋਕੇਟ ਕੰਵਲਜੀਤ ਸਿੰਘ ਨੇ ਕਿਹਾ ਕਿ ਸਮੂਹ ਧਾਰਮਿਕ ਆਗੂਆਂ ਅਤੇ ਰਾਜਨੇਤਾਵਾਂ ਨੂੰ ਕੱਟੜਪੰਥੀਆਂ ਵਿਰੁੱਧ ਲਾਮਬੱਧ ਹੋਣ ਦੀ ਲੋੜ ਹੈ, ਤਾਂ ਜੋ ਸਮਾਜ ਵਿੱਚ ਧਰਮ-ਨਿਰਪੱਖਤਾ ਕਾਇਮ ਰਹਿ ਸਕੇ।

Advertisement

ਇਸ ਦੌਰਾਨ ਗੁਰੂ ਹਰਿਰਾਇ ਸਾਹਿਬ ਅਤੇ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਗਿਆਨੀ ਧਰਮ ਸਿੰਘ ਭਾਂਖਰਪੁਰ ਦੀ ਕਿਤਾਬ ‘ਘੱਗਰ ਦਾ ਕੰਢਾ’ ਤੇ ‘ਮੰਡਾਸਾ ਫੁੱਲਾਂ ਕੰਡਿਆਂ ਦਾ’ ’ਤੇ ਗੁਰਜਿੰਦਰ ਸਿੰਘ ਬੜਾਣਾ ਤੇ ਕੰਵਲਜੀਤ ਸਿੰਘ ਵੱਲੋਂ ਚਰਚਾ ਕੀਤੀ ਗਈ। ਇਸ ਮੌਕੇ ਪ੍ਰੋ. ਰਵਿੰਦਰ ਸਿੰਘ ਅਤੇ ਭਾਈ ਸਪਿੰਦਰ ਸਿੰਘ ਵੀ ਹਾਜ਼ਰ ਸਨ।

Advertisement

Advertisement
×