DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਾ ’ਚ ਕੁਲੈਕਟਰ ਰੇਟ ਵਧਾਏ

ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

  • fb
  • twitter
  • whatsapp
  • whatsapp
Advertisement

ਹਰਿਆਣਾ ਨੇ ਰਿਹਾਇਸ਼ੀ, ਵਪਾਰਕ, ਸਨਅਤੀ ਅਤੇ ਖੇਤੀਬਾੜੀ ਵਰਗਾਂ ’ਚ ਕੁਲੈਕਟਰ ਰੇਟ ’ਚ 75 ਫ਼ੀਸਦ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ। ਅਕਤੂਬਰ 2024 ’ਚ ਹਰਿਆਣਾ ਵਿਧਾਨ ਸਭਾ ਚੋਣਾਂ ਮਗਰੋਂ ਇਹ ਤੀਜੀ ਵਾਰ ਹੈ ਜਦੋਂ ਸੂਬੇ ’ਚ ਕੁਲੈਕਟਰ ਦਰਾਂ ਵਧਾਈਆਂ ਗਈਆਂ ਹਨ। ਪੰਚਕੂਲਾ ’ਚ ਵਪਾਰਕ ਥਾਵਾਂ ਲਈ ਕੁਲੈਕਟਰ ਦਰ 75 ਫ਼ੀਸਦ ਤੱਕ ਵਧਾਈ ਗਈ ਹੈ। ਸੈਕਟਰ 3, 27, 28 ਅਤੇ ਮਨਸਾ ਦੇਵੀ ਕੰਪਲੈਕਸ ’ਚ ਬੂਥਾਂ ਦੇ ਰੇਟ 2.25 ਲੱਖ ਰੁਪਏ ਤੋਂ ਵਧ ਕੇ 3.94 ਲੱਖ ਰੁਪਏ ਪ੍ਰਤੀ ਵਰਗ ਮੀਟਰ ਹੋ ਗਏ ਹਨ। ਇਸੇ ਤਰ੍ਹਾਂ ਸੈਕਟਰ 4, 6, 10, 12, 15, 16, 17 ਅਤੇ 21 ’ਚ ਸ਼ਾਪ ਕਮ ਫਲੈਟ ਦੇ ਰੇਟ 3.6 ਲੱਖ ਰੁਪਏ ਤੋਂ ਵਧ ਕੇ 6.3 ਲੱਖ ਰੁਪਏ ਪ੍ਰਤੀ ਵਰਗ ਮੀਟਰ ਭਾਵ 75 ਫ਼ੀਸਦ ਵਧਾਏ ਗਏ ਹਨ। ਰਿਹਾਇਸ਼ੀ ਸੰਪਤੀਆਂ ’ਚ 25 ਤੋਂ 75 ਫ਼ੀਸਦ ਤੱਕ ਦਾ ਵਾਧਾ ਹੋਇਆ ਹੈ। ਸੈਕਟਰ 2 ਐੱਮ ਡੀ ਸੀ ਦੇ ਕੋਨੇ ਅਤੇ ਏ ਰੋਡ ਵਾਲੇ ਪਲਾਟਾਂ ਦਾ ਰੇਟ 50160 ਰੁਪਏ ਵਰਗ ਮੀਟਰ ਤੋਂ ਵਧ ਕੇ 87780 ਰੁਪਏ ਪ੍ਰਤੀ ਵਰਗ ਮੀਟਰ ਕੀਤਾ ਗਿਆ ਹੈ।

Advertisement
Advertisement
×