DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CM SAINI ਵੱਲੋਂ ਸ਼ਹੀਦਾਂ ਨੂੰ ਸਿਜਦਾ

ਸੂਬਾ ਪੱਧਰੀ ਤਿਰੰਗਾ ਯਾਤਰਾ ’ਚ ਸ਼ਿਰਕਤ ਕੀਤੀ

  • fb
  • twitter
  • whatsapp
  • whatsapp
featured-img featured-img
ਤਿਰੰਗਾ ਯਾਤਰਾ ਦੀ ਅਗਵਾਈ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ।
Advertisement

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਿਰੰਗਾ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ, ਸੈਨਿਕਾਂ ਦੀ ਬਹਾਦਰੀ, ਮਾਵਾਂ ਦੀ ਤਪੱਸਿਆ, ਕਿਸਾਨਾਂ ਦੀ ਮਿਹਨਤ ਅਤੇ ਨੌਜਵਾਨਾਂ ਦੇ ਸੁਪਨਿਆਂ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੱਲ੍ਹ ਦੇਰ ਸ਼ਾਮ ਲਾਡਵਾ ਵਿਧਾਨ ਸਭਾ ਹਲਕੇ ਦੇ ਪਿਪਲੀ ਤੋਂ ਰਾਜ ਪੱਧਰੀ ਤਿਰੰਗਾ ਯਾਤਰਾ ਦਾ ਆਗਾਜ਼ ਕੀਤਾ। ਤਿਰੰਗਾ ਯਾਤਰਾ ਪੁਲੀਸ ਲਾਈਨ, ਨਵੇਂ ਬੱਸ ਸਟੈਂਡ ਅਤੇ ਦਰੋਣਾਚਾਰੀਆ ਸਟੇਡੀਅਮ ਕੋਲੋਂ ਲੰਘਦੀ ਹੋਈ ਮਿਨੀ ਸਕੱਤਰੇਤ ਵਿੱਚ ਸਥਿਤ ਸ਼ਹੀਦ ਸਮਾਰਕ ’ਤੇ ਸਮਾਪਤ ਹੋਈ। ਹਜ਼ਾਰਾਂ ਲੋਕਾਂ ਨੇ ਆਪਣੇ ਹੱਥਾਂ ਵਿੱਚ ਤਿਰੰਗਾ ਫੜ ਕੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਏ ਅਤੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਮੁੱਖ ਮੰਤਰੀ ਨੇ ਸ਼ਹੀਦੀ ਯਾਦਗਾਰ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨਿਤ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ, ਸੰਸਦ ਮੈਂਬਰ ਨਵੀਨ ਜਿੰਦਲ ਨੇ ਸ਼ਹੀਦ ਸਮਾਰਕ ’ਤੇ ਬੂਟੇ ਲਗਾਏ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਤਿਰੰਗਾ ਸਿਰਫ਼ ਸਰਕਾਰੀ ਇਮਾਰਤਾਂ ’ਤੇ ਹੀ ਦਿਖਾਈ ਦਿੰਦਾ ਸੀ, ਪਰ ਅੱਜ ਇਹ ਹਰ ਗਲੀ, ਛੱਤ, ਦੁਕਾਨ ਅਤੇ ਹਰ ਭਾਰਤੀ ਦੇ ਦਿਲ ਵਿੱਚ ਲਹਿਰਾਉਂਦਾ ਹੈ। ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਜ਼ਿਲ੍ਹਾ ਪੁਲੀਸ ਕਪਤਾਨ ਚੰਦਰ ਮੋਹਨ, ਚੇਅਰਮੈਨ ਸੁਭਾਸ਼ ਕਲਸਾਣਾ, ਭਾਜਪਾ ਆਗੂ ਜੈ ਭਗਵਾਨ, ਡੀ ਡੀ ਸ਼ਰਮਾ, ਰਵਿੰਦਰ ਸਾਂਗਵਾਨ, ਅਵਨੀਤ ਵੜੈਚ, ਰਵੀ ਬਤਾਨ, ਧਰਮਵੀਰ ਮਿਰਜ਼ਾਪੁਰ ਆਦਿ ਆਦਿ ਹਾਜ਼ਰ ਸਨ।

Advertisement
Advertisement
×