DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਨੇਮਾ ਸਮਾਜਿਕ ਤਬਦੀਲੀ ਦਾ ਮਜ਼ਬੂਤ ਜ਼ਰੀਆ: ਬੇਦੀ

ਕੈਬਨਿਟ ਮੰਤਰੀ ਨੇ ਹਰਿਆਣਾ ਕੌਮਾਂਤਰੀ ਫਿਲਮ ਫੈਸਟੀਵਲ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

  • fb
  • twitter
  • whatsapp
  • whatsapp
featured-img featured-img
ਮੁੱਖ ਮਹਿਮਾਨ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਦਾ ਸਨਮਾਨ ਕਰਦੇ ਹੋਏ ਪ੍ਰੋ. ਮਹਾਂ ਸਿੰਘ ਪੂਨੀਆ ਤੇ ਹੋਰ।
Advertisement

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਤੇ ਸਭਿਆਚਾਰਕ ਪ੍ਰੋਗਰਾਮ ਵਿਭਾਗ ਨੇ ਸੰਸਕ੍ਰਿਤੀ ਸੁਸਾਇਟੀ ਫਾਰ ਆਰਟ ਐਂਡ ਕਰਾਫਟ ਕਲਚਰਲ ਡਿਵੈਲਪਮੈਂਟ ਕੁਰੂਕਸ਼ੇਤਰ ਨਾਲ ਮਿਲ ਕੇ ਹਰਿਆਣਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਕਰਵਾਇਆ। ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੇ ਤੀਜੇ ਦਿਨ ਹਰਿਆਣਾ ਦੇ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰੀ ਕ੍ਰਿਸ਼ਨ ਬੇਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਭਾਸ਼ਣ ਵਿੱਚ ਸਪੱਸ਼ਟ ਕੀਤਾ ਕਿ ਅਜਿਹੇ ਫਿਲਮ ਫੈਸਟੀਵਲ ਨੌਜਵਾਨਾਂ ਲਈ ਆਪਣੀ ਪ੍ਰਤਿਭਾ ਦੁਨੀਆ ਸਾਹਮਣੇ ਰੱਖਣ ਵਾਸਤੇ ਇਕ ਸ਼ਕਤੀਸ਼ਾਲੀ ਮੰਚ ਬਣਦੇ ਹਨ।

ਮੰਤਰੀ ਨੇ ਆਖਿਆ ਕਿ ਸਿਨੇਮਾ ਸਿਰਫ ਮਨੋਰੰਜਨ ਮੁਹੱਈਆ ਨਹੀਂ ਕਰਵਾਉਂਦਾ, ਸਗੋਂ ਸਮਾਜ ਨੂੰ ਨਵੀਂ ਸੇਧ ਦੇਣ ਅਤੇ ਸਕਾਰਾਤਮਕ ਤਬਦੀਲੀ ਲਿਆਉਣ ਦਾ ਪ੍ਰਭਾਵਸ਼ਾਲੀ ਸਾਧਨ ਵੀ ਹੈ। ਸੂਬਾ ਸਰਕਾਰ ਨੇ ਆਪਣੀ ਵਿਸ਼ੇਸ਼ ਫਿਲਮ ਨੀਤੀ ਰਾਹੀਂ ਹਰਿਆਣਵੀ ਫਿਲਮਾਂ ਦੇ ਵਿਕਾਸ ਉੱਤੇ ਜ਼ੋਰ ਦਿੱਤਾ ਹੈ। ਇਸ ਉਪਰਾਲੇ ਨਾਲ ਸੂਬਾਈ ਸਭਿਆਚਾਰ ਅਤੇ ਪੁਰਾਤਨ ਪਰੰਪਰਾਵਾਂ ਨੂੰ ਵਿਆਪਕ ਤੌਰ ’ਤੇ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਯੂਨੀਵਰਸਿਟੀ ਪ੍ਰਬੰਧਕਾਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਮੁਤਾਬਕ ਅਜਿਹੇ ਸਮਾਗਮ ਸੂਬੇ ਦੀ ਅਮੀਰ ਕਲਾ ਅਤੇ ਪ੍ਰਤਿਭਾ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪਛਾਣ ਦਿਵਾਉਣ ਵਿੱਚ ਸਫਲ ਸਿੱਧ ਹੁੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਸਿਰਜਣਾਤਮਕਤਾ ਹੋਰ ਨਿਖਾਰਨ ਅਤੇ ਸਿਨੇਮਾ ਤੇ ਸਭਿਆਚਾਰ ਦੇ ਖੇਤਰਾਂ ਵਿੱਚ ਨਵੀਆਂ ਪ੍ਰਾਪਤੀਆਂ ਹਾਸਲ ਕਰਨ। ਸਮਾਗਮ ਦੀ ਸ਼ੁਰੂਆਤ ਉੱਤੇ ਯੁਵਾ ਤੇ ਸਭਿਆਚਾਰਕ ਪ੍ਰੋਗਰਾਮ ਵਿਭਾਗ ਦੇ ਨਿਰਦੇਸ਼ਕ ਪ੍ਰੋ ਵਿਵੇਕ ਚਾਵਲਾ, ਲੋਕ ਸੰਪਰਕ ਵਿਭਾਗ ਦੇ ਨਿਰਦੇਸ਼ਕ ਪ੍ਰੋ. ਮਹਾਂ ਸਿੰਘ ਪੂਨੀਆ ਅਤੇ ਉਪ-ਨਿਰਦੇਸ਼ਕ ਪ੍ਰੋ. ਸਲੋਨੀ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਸ਼ਾਮ ਦੇ ਸੈਸ਼ਨ ਵਿੱਚ ਪੇਸ਼ ਕੀਤੀਆਂ ਗਈਆਂ ਸਭਿਆਚਾਰਕ ਵੰਨਗੀਆਂ ਨੇ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ। ਵੱਡੀ ਗਿਣਤੀ ਵਿੱਚ ਪਹੁੰਚੇ ਵਿਦਿਆਰਥੀਆਂ ਤੇ ਦਰਸ਼ਕਾਂ ਨੇ ਪ੍ਰੋਗਰਾਮ ਦਾ ਭਰਪੂਰ ਆਨੰਦ ਲਿਆ। ਇਸ ਮੌਕੇ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਰਾਜੇਂਦਰ ਵਰਮਾ ਯਸ਼ ਬਾਬੂ, ਗੁਰਦਿਆਲ ਸਨੇਹੜੀ, ਮੁਕੇਸ਼ ਗਰੋਵਰ, ਲਵ ਗੁਪਤਾ, ਸੁਰਿੰਦਰ, ਵੇਦ, ਸੁਖਬੀਰ ਅਤੇ ਡਾ ਰਾਜੇਸ਼ ਵਧਵਾ ਵੀ ਹਾਜ਼ਰ ਸਨ। ਇਹ ਸਮਾਗਮ ਜਿੱਥੇ ਕਲਾ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣਿਆ, ਉੱਥੇ ਹੀ ਇਸ ਨੇ ਫਿਲਮ ਜਗਤ ਨਾਲ ਜੁੜੇ ਨਵੇਂ ਕਲਾਕਾਰਾਂ ਅੰਦਰ ਉਤਸ਼ਾਹ ਭਰਿਆ। ਇਸ ਫਿਲਮ ਫੈਸਟੀਵਲ ਦਾ ਮੁੱਖ ਮਕਸਦ ਸਥਾਨਕ ਕਲਾ ਨੂੰ ਵੱਡਾ ਮੰਚ ਦੇਣਾ ਹੈ ਤਾਂ ਜੋ ਹਰਿਆਣਾ ਦੀ ਕਲਾ ਅਤੇ ਸਭਿਆਚਾਰ ਦੁਨੀਆ ਭਰ ਵਿੱਚ ਨਾਮ ਕਮਾ ਸਕੇ।

Advertisement

Advertisement
Advertisement
×