DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਚਿਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ

ਮੋਤੀ ਲਾਲ ਨਹਿਰੂ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਇੰਚਾਰਜ ਪੂਜਾ ਪਸਰੀਜਾ ਦੀ ਦੇਖ-ਰੇਖ ਵਿੱਚ ਕੀਤਾ ਗਿਆ। ਇਸ ਦੌਰਾਨ ਬੱਚਿਆਂ ਲਈ ਇੱਕ ਛੋਟਾ ਮਾਡਲ ਟਰੈਫਿਕ ਪਾਰਕ ਤਿਆਰ ਕੀਤਾ ਗਿਆ ਸੀ,...

  • fb
  • twitter
  • whatsapp
  • whatsapp
featured-img featured-img
ਜਾਗਰੂਕਤਾ ਸਮਾਗਮ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ। -ਫੋਟੋ:ਮਿੱਤਲ
Advertisement

ਮੋਤੀ ਲਾਲ ਨਹਿਰੂ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਇੰਚਾਰਜ ਪੂਜਾ ਪਸਰੀਜਾ ਦੀ ਦੇਖ-ਰੇਖ ਵਿੱਚ ਕੀਤਾ ਗਿਆ। ਇਸ ਦੌਰਾਨ ਬੱਚਿਆਂ ਲਈ ਇੱਕ ਛੋਟਾ ਮਾਡਲ ਟਰੈਫਿਕ ਪਾਰਕ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਸੜਕ, ਜ਼ੈਬਰਾ ਕਰਾਸਿੰਗ, ਟਰੈਫਿਕ ਲਾਈਟਾਂ ਅਤੇ ਸੰਕੇਤ ਚਿੰਨ੍ਹ ਬਣਾਏ ਗਏ। ਵਿਦਿਆਰਥੀਆਂ ਨੇ ਇਸ ਮਾਡਲ ਰਾਹੀਂ ਵੱਖ-ਵੱਖ ਟਰੈਫਿਕ ਚਿੰਨ੍ਹਾਂ ਨੂੰ ਪਛਾਣਿਆ ਅਤੇ ਉਨ੍ਹਾਂ ਦੇ ਮਹੱਤਵ ਨੂੰ ਸਮਝਿਆ। ਅਧਿਆਪਕਾਂ ਨੇ ਖੇਡ-ਖੇਡ ਵਿੱਚ ਬੱਚਿਆਂ ਨੂੰ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਦੀ ਜਾਣਕਾਰੀ ਦਿੱਤੀ। ਗਤੀਵਿਧੀ ਦੌਰਾਨ ਬੱਚਿਆਂ ਨੇ ਭੁੂਮਿਕਾਵਾਂ ਨਿਭਾਈਆਂ ਜਿਸ ਵਿੱਚ ਟਰੈਫਿਕ ਪੁਲੀਸ, ਪੈਦਲ ਯਾਤਰੀ ਅਤੇ ਵਾਹਨ ਚਾਲਕ ਆਦਿ ਸ਼ਾਮਲ ਸਨ। ਇਸ ਦੌਰਾਨ ਬੱਚਿਆਂ ਨੂੰ ਸੜਕ ਪਾਰ ਕਰਨ ਦੇ ਨਿਯਮ ਸਮਝਾਏ ਗਏ। ਉਨ੍ਹਾਂ ਨੂੰ ਦੱਸਿਆ ਕਿ ਸੜਕ ’ਤੇ ਕਿਸ ਤਰ੍ਹਾਂ ਚੱਲਣਾ ਚਾਹੀਦਾ ਹੈ, ਕਦੋਂ ਰੁਕਣਾ ਚਾਹੀਦਾ ਹੈ ਅਤੇ ਕਦੋਂ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਸੰਦੀਪ ਦਹੀਆ ਅਤੇ ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਬੱਚਿਆਂ ਨੂੰ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਸੜਕ ਦੇ ਨਿਯਮ ਪਾਲਨ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਇਹ ਜ਼ਿੰਮਵਾਰੀ ਵੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਹੈਲਮੇਟ ਪਾ ਕੇ ਦੋ ਪਹੀਆ ਵਾਹਨ ਅਤੇ ਸੀਟ ਬੈਲਟ ਲਗਾ ਕੇ ਹੌਲੀ ਰਫ਼ਤਾਰ ਗੱਡੀ ਚਲਾਉਣੀ ਚਾਹੀਦੀ ਹੈ।

Advertisement
Advertisement
×