DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਸਹੁੰ ਚੁਕਾਈ

ਭਾਰਤ ਵਿਕਾਸ ਪਰਿਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ ਅੰਬਾਲਾ ਸ਼ਹਿਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ, ਆਵਾਜਾਈ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਗਈ। ਪੰਜ ਸਕੂਲਾਂ ਤੋਂ ਸ਼ੁਰੂ ਹੋਈ ਇਹ ਮੁਹਿੰਮ ਪੂਰੇ ਜ਼ਿਲ੍ਹੇ ਦੇ ਕਰੀਬ 720 ਸਕੂਲਾਂ ਤੱਕ ਫੈਲ...

  • fb
  • twitter
  • whatsapp
  • whatsapp
featured-img featured-img
ਵਿਦਿਆਰਥੀਆਂ ਨੂੰ ਸਹੁੰ ਚੁਕਾਉਂਦੇ ਹੋਏ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ। -ਫੋਟੋ: ਭੱਟੀ
Advertisement
ਭਾਰਤ ਵਿਕਾਸ ਪਰਿਸ਼ਦ ਮਹਾਰਿਸ਼ੀ ਦਯਾਨੰਦ ਸ਼ਾਖਾ ਅੰਬਾਲਾ ਸ਼ਹਿਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ, ਆਵਾਜਾਈ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਗਈ। ਪੰਜ ਸਕੂਲਾਂ ਤੋਂ ਸ਼ੁਰੂ ਹੋਈ ਇਹ ਮੁਹਿੰਮ ਪੂਰੇ ਜ਼ਿਲ੍ਹੇ ਦੇ ਕਰੀਬ 720 ਸਕੂਲਾਂ ਤੱਕ ਫੈਲ ਗਈ, ਜਿੱਥੇ ਲੱਖਾਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੀ ਸਹੁੰ ਚੁਕਾਈ ਗਈ। ਮੁਰਲੀਧਰ ਡੀ ਏ ਵੀ ਸਕੂਲ ਵਿੱਚ ਐੱਸ ਪੀ ਅੰਬਾਲਾ ਅਜੀਤ ਸਿੰਘ ਸ਼ੇਖਾਵਤ, ਐੱਸ ਏ ਜੈਨ ਵਿਜੈ ਵੱਲਭ ਸਕੂਲ ਵਿੱਚ ਏ ਐੱਸ ਪੀ ਉੱਤਮ, ਕੇ ਪੀ ਏ ਕੇ ਕਾਲਜ ਵਿੱਚ ਆਰ ਟੀ ਏ ਸੁਸ਼ੀਲ ਕੁਮਾਰ, ਜੀ ਆਰ ਐੱਸ ਡੀ ਸਕੂਲ ਵਿੱਚ ਡੀ ਐੱਸ ਪੀ ਵਰਿੰਦਰ ਸ਼ਰਮਾ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਲਦੇਵ ਨਗਰ ਵਿੱਚ ਡੀ ਈ ਈ ਓ ਸੁਧੀਰ ਕਾਲੜਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ।
Advertisement
×