DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Child Labor: ਮਜ਼ਦੂਰੀ ਲਈ ਲਿਜਾਏ ਜਾ ਰਹੇ 11 ਬੱਚੇ ਬਚਾਏ

ਬੱਚਿਆਂ ਨੂੰ ਮਜ਼ਦੂਰੀ ਅਤੇ ਸ਼ੋਸ਼ਣ ਦੀ ਹਨੇਰੀ ਦੁਨੀਆ ਵੱਲ ਧੱਕਣ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਦੇ ਹੋਏ ਅੰਬਾਲਾ ਵਿੱਚ ਸਾਂਝੀ ਟੀਮ ਨੇ ਕਰਮਭੂਮੀ ਐਕਸਪ੍ਰੈਸ ਤੋਂ 11 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਇਹ ਕਾਰਵਾਈ ‘ਜਸਟ ਰਾਈਟ ਫਾਰ ਚਿਲਡਰਨ ਅਲਾਇੰਸ’ ਦੇ...

  • fb
  • twitter
  • whatsapp
  • whatsapp
featured-img featured-img
ਪੁਲੀਸ ਵੱਲੋਂ ਬਚਾਏ ਗਏ ਬੱਚੇ।
Advertisement

ਬੱਚਿਆਂ ਨੂੰ ਮਜ਼ਦੂਰੀ ਅਤੇ ਸ਼ੋਸ਼ਣ ਦੀ ਹਨੇਰੀ ਦੁਨੀਆ ਵੱਲ ਧੱਕਣ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਦੇ ਹੋਏ ਅੰਬਾਲਾ ਵਿੱਚ ਸਾਂਝੀ ਟੀਮ ਨੇ ਕਰਮਭੂਮੀ ਐਕਸਪ੍ਰੈਸ ਤੋਂ 11 ਬੱਚਿਆਂ ਨੂੰ ਰੈਸਕਿਊ ਕੀਤਾ ਹੈ। ਇਹ ਕਾਰਵਾਈ ‘ਜਸਟ ਰਾਈਟ ਫਾਰ ਚਿਲਡਰਨ ਅਲਾਇੰਸ’ ਦੇ ਟੋਲ ਫ੍ਰੀ ਨੰਬਰ ’ਤੇ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਸੂਚਨਾ ਵਿੱਚ ਦੱਸਿਆ ਗਿਆ ਸੀ ਕਿ ਟ੍ਰੇਨ ਨੰਬਰ 12407 ਕਰਮਭੂਮੀ ਐਕਸਪ੍ਰੈਸ ਰਾਹੀਂ ਬੱਚਿਆਂ ਨੂੰ ਵੱਖ-ਵੱਖ ਥਾਵਾਂ ’ਤੇ ਮਜ਼ਦੂਰੀ ਲਈ ਲਿਜਾਇਆ ਜਾ ਰਿਹਾ ਹੈ।

ਸੂਚਨਾ ਮਿਲਦੇ ਹੀ ਜ਼ਿਲ੍ਹਾ ਯੁਵਾ ਵਿਕਾਸ ਸੰਸਥਾ ਅੰਬਾਲਾ ਦੇ ਪ੍ਰਧਾਨ ਪਰਮਜੀਤ ਸਿੰਘ ਬੜੋਲਾ ਦੇ ਨਿਰਦੇਸ਼ਾਂ ’ਤੇ ਪ੍ਰੋਗਰਾਮ ਕੋਆਰਡੀਨੇਟਰ ਅਜੈ ਤਿਵਾਰੀ ਨੇ ਤੁਰੰਤ ਚਾਈਲਡ ਵੈਲਫੇਅਰ ਕਮੇਟੀ (ਸੀਡਬਲਿਉਸੀ), ਜੀਆਰਪੀ ਅਤੇ ਆਰਪੀਐਫ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸਾਂਝੀ ਟੀਮ ਨੇ ਟ੍ਰੇਨ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਜਾਂਚ ਦੌਰਾਨ 10 ਲੜਕਿਆਂ ਅਤੇ 1 ਲੜਕੀ ਸਮੇਤ ਕੁੱਲ 11 ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਮੁਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਸਾਰੇ ਬੱਚੇ ਬਿਹਾਰ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਕੁਝ ਬੱਚਿਆਂ ਨੂੰ ਪੰਜਾਬ ਦੇ ਲੁਧਿਆਣਾ ਵਿੱਚ ਇੱਕ ਬ੍ਰੈੱਡ ਕੰਪਨੀ ਵਿੱਚ ਕੰਮ ਕਰਵਾਉਣ ਲਈ ਲਿਜਾਇਆ ਜਾ ਰਿਹਾ ਸੀ, ਜਦਕਿ ਕੁਝ ਬੱਚਿਆਂ ਨੂੰ ਅੰਬਾਲਾ ਦੇ ਖੇਤਾਂ ਵਿੱਚ ਮਜ਼ਦੂਰੀ ਲਈ ਭੇਜਿਆ ਜਾ ਰਿਹਾ ਸੀ।

Advertisement

ਦੇਖਭਾਲ ਅਤੇ ਸੁਰੱਖਿਆ ਲਈ ਬਚਿਆਂ ਨੂੰ ਚਿਲਡਰਨ ਹੋਮ ਭੇਜਣ ਦੇ ਹੁਕਮ

ਡੀ ਡੀ ਆਰ ਅਤੇ ਮੈਡੀਕਲ ਕਾਰਵਾਈ ਪੂਰੀ ਹੋਣ ਤੋਂ ਬਾਅਦ ਸਾਰੇ ਬੱਚਿਆਂ ਨੂੰ ਚਾਈਲਡ ਵੈਲਫੇਅਰ ਕਮੇਟੀ ਅੰਬਾਲਾ ਦੀ ਚੇਅਰਪਰਸਨ ਰੰਜੀਤਾ ਸਚਦੇਵਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਕਮੇਟੀ ਨੇ ਬੱਚਿਆਂ ਨੂੰ ਦੇਖਭਾਲ, ਸੁਰੱਖਿਆ ਅਤੇ ਕਾਊਂਸਲਿੰਗ ਲਈ ਚਿਲਡਰਨ ਹੋਮ ਭੇਜਣ ਦੇ ਆਦੇਸ਼ ਦਿੱਤੇ, ਜਿੱਥੇ ਉਨ੍ਹਾਂ ਦੀ ਅੱਗੇ ਵੀ ਸੰਭਾਲ ਕੀਤੀ ਜਾਵੇਗੀ।

Advertisement
Advertisement
×