Channan Singh Ghumman Memorial Collegeਹਰਿਆਣਾ ਸਕੂਲ ਸਿੱਖਿਆ ਸੰਮੇਲਨ ਕਰਵਾਇਆ
ਚੰਨਣ ਸਿੰਘ ਘੁੰਮਣ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਨੂੰ ਅੈਵਾਰਡ
ਚੰਨਣ ਸਿੰਘ ਘੁੰਮਣ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਨੂੰ ਹਰਿਆਣਾ ਸਕੂਲ ਸਿੱਖਿਆ ਸੰਮੇਲਨ 2026 ਦੌਰਾਨ ਸਿੱਖਿਆ ਦੇ ਖੇਤਰ ਵਿਚ ਸਰਗਰਮ ਭਾਗੀਦਾਰੀ ਤੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਬੀਤੇ ਦਿਨ ਹੋਟਲ ਗਮਾਡਾ ਅੰਬਾਲਾ ਵਿੱਚ ਕਰਵਾਏ ਸੰਮੇਲਨ ਵਿੱਚ ਦਿ ਟਾਈਮ ਆਫ ਇੰਡਿਆ, ਨੈਸ਼ਨਲ ਇੰਡੀਪੈਂਡੈਂਟ ਸਕੂਲ ਅਲਾਇੰਸ ਤੇ ਸੀ ਜੀ ਸੀ ਲਾਂਡਰਾਂ ਦੇ ਸਾਂਝੇ ਪ੍ਰਬੰਧ ਹੇਠਾਂ ਕਰਵਾਇਆ ਗਿਆ ਸੀ। ਇਸ ਮੌਕੇ ਰਾਜ ਸਭਾ ਮੈਂਬਰ ਕਾਰਤੀਕੇਯ ਸ਼ਰਮਾ ਬਤੌਰ ਮੁੱਖ ਮਹਿਮਾਨ ਮੌਜੂਦ ਸਨ ਤੇ ਹਰਿਆਣਾ ਦੀ ਸੂਬਾ ਸੂਚਨਾ ਕਮਿਸ਼ਨਰ ਨੀਤਾ ਖੇੜਾ ਵਿਸ਼ੇਸ਼ ਮਹਿਮਾਨ ਸਨ। ਉਨ੍ਹਾਂ ਕਾਲਜ ਦੀਆਂ ਪ੍ਰਾਪਤੀਆਂ ’ਤੇ ਕਾਲਜ ਨੂੰ ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ। ਮੁੱਖ ਮਹਿਮਾਨ ਕਾਰਤੀਕੇਯ ਸ਼ਰਮਾ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਦੀ ਨੀਂਹ ਹੁੰਦੀ ਹੈ। ਗੁਣਵੱਤਾ ਵਾਲੀ ਸਿਖਿਆ ਨਾ ਸਿਰਫ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰਦੀ ਹੈ ਬਲਕਿ ਨੈਤਿਕ ਕਦਰਾਂ ਕੀਮਤਾਂ,ਆਤਮ ਵਿਸ਼ਵਾਸ਼ ਤੇ ਲੀਡਰਸ਼ਿਪ ਦੇ ਹੁਨਰਾਂ ਨੂੰ ਵੀ ਵਿਕਸਤ ਕਰਦੀ ਹੈ। ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਕਿਹਾ ਕਿ ਇਹ ਸਨਮਾਨ ਪੂਰੀ ਸੰਸਥਾ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ ਕਿਤਾਬੀ ਗਿਆਨ ਦੇਣਾ ਨਹੀਂ ਹੈ ਸਗੋਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ, ਅਨੁਸ਼ਾਸਨ ਰਚਨਾਤਮਕਤਾ ਤੇ ਸਮਾਜਿਕ ਜਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਵੀ ਹੈ। ਅਜੇਹੇ ਸਨਮਾਨ ਵਿਦਿਅਕ ਸੰਸਥਾਵਾਂ ਨੂੰ ਸਿੱਖਿਆ ਦੀ ਗੁਣਵੱਤਾ ਵਿਚ ਲਗਾਤਾਰ ਸੁਧਾਰ ਕਰਨ ਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਹੋਰ ਵੀ ਸਮਰਪਣ ਨਾਲ ਕੰਮ ਕਰਨ ਲਈ ਪੇਰਿਤ ਕਰਦੇ ਹਨ। ਡਾ. ਘੁੰਮਣ ਨੇ ਇਸ ਪ੍ਰਾਪਤੀ ਦਾ ਸੇਹਰਾ ਸੰਸਥਾ ਦੇ ਪ੍ਰਬੰਧਨ, ਸਮਰਪਿਤ ਸਟਾਫ ਤੇ ਸਿੱਖਿਆ ਪ੍ਰਤੀ ਉਨਾਂ ਦੀ ਵਚਨਬੱਧਤਾ ਨੂੰ ਦਿੱਤਾ। ਉੁਨਾਂ ਕਿਹਾ ਕਿ ਇਹ ਸਨਮਾਨ ਕਾਲਜ ਪਰਿਵਾਰ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ।

