DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

NSS ਰਾਸ਼ਟਰੀ ਸੇਵਾ ਯੋਜਨਾ ਵੱਲੋਂ ਸਰਟੀਫਿਕੇਟ ਵੰਡ ਸਮਾਗਮ

ਐੱਨ ਐੱਸ ਐੱਸ ਮੈਰਿਟ ਸਰਟੀਫਿਕੇਟ ਸਮਾਜ ਸੇਵਾ ਪ੍ਰਤੀ ਸਮਰਪਣ ਦਾ ਪ੍ਰਤੀਕ: ਡਾ. ਅਸ਼ੋਕ ਕੁਮਾਰ

  • fb
  • twitter
  • whatsapp
  • whatsapp
featured-img featured-img
ਐੱਨ ਐੱਸ ਐੱਸ ਵਾਲੰਟੀਅਰ ਆਪਣੇ ਮੈਰਿਟ ਸਰਟੀਫਿਕੇਟ ਦੇ ਨਾਲ।
Advertisement
ਮਾਰਕੰਡਾ ਨੈਸ਼ਨਲ ਕਾਲਜ ਦੀ ਰਾਸ਼ਟਰੀ ਸੇਵਾ ਯੋਜਨਾ ਇਕਾਈ ਵੱਲੋਂ ਐੱਨ ਐੱਸ ਐੱਸ ਮੈਰਿਟ ਸਰਟੀਫਿਕੇਟ ਵੰਡ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ 30 ਵਾਲੰਟੀਅਰਾਂ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਰਾਹੀਂ ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਜਾਰੀ ਐੱਨ ਐੱਸ ਐੱਸ ਮੈਰਿਟ ਸਰਟੀਫਿਕੇਟ ਭੇਟ ਕੀਤੇ ਗਏ। ਇਹ ਸਰਟੀਫਿਕੇਟ ਸਮਾਜ ਸੇਵਾ, ਅਨੁਸ਼ਾਸਨ ਲੀਡਰਸ਼ਿਪ ਤੇ ਸ਼ਾਨਦਾਰ ਵਾਲੰਟੀਅਰ ਯੋਗਦਾਨ ਲਈ ਦਿੱਤੇ ਜਾਂਦੇ ਹਨ।ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਵਾਲੰਟੀਅਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਐੱਨ ਐੱਸ ਐੱਸ ਸਰਟੀਫਿਕੇਟ ਸਿਰਫ ਸਰਟੀਫਿਕੇਟ ਨਹੀਂ ਹੈ, ਸਗੋਂ ਵਾਲੰਟੀਅਰਾਂ ਦੀ ਨਿਰਸਵਾਰਥ ਸੇਵਾ, ਅਨੁਸ਼ਾਸਨ ਅਤੇ ਲੀਡਰਸ਼ਿਪ ਹੁਨਰ, ਸਮਾਜਿਕ ਜ਼ਿੰਮੇਵਾਰੀ ਤੇ ਰਾਸ਼ਟਰ ਨਿਰਮਾਣ ਪ੍ਰਤੀ ਵਚਨਬੱਧਤਾ ਦੀ ਮਾਨਤਾ ਹੈ। ਉਨਾਂ ਸਾਰੇ ਵਾਲੰਟੀਅਰਾਂ ਨੂੰ ਭਵਿੱਖ ਵਿਚ ਸਮਾਜ ਸੇਵਾ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਰਹਿਣ ਅਤੇ ਜੀਵਨ ਵਿਚ ਐੱਨ ਐੱਸ ਐੱਸ ਦੇ ਆਦਰਸ਼ਾਂ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ। ਐੱਨ ਐੱਸ ਐੱਸ ਪ੍ਰੋਗਰਾਮ ਅਧਿਕਾਰੀ ਡਾ. ਭਾਵਿਨੀ ਤੇਜਪਾਲ ਨੇ ਪਿਛਲੇ ਸਾਲਾਂ ਦੌਰਾਨ ਐੱਨ ਐੱਸ ਐੱਸ ਯੂਨਿਟ ਵੱਲੋਂ ਕਰਵਾਈਆਂ ਵੱਖ ਵੱਖ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸਮਾਗਮ ਦੌਰਾਨ ਕਾਲਜ ਸਟਾਫ ਨੇ ਸਾਰੇ ਵਾਲੰਟੀਅਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ।

Advertisement

Advertisement
Advertisement
×