DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀ ਸੀ ਐੱਸ ਐੱਚ ਏ ਯੂ ਕਿਸਾਨਾਂ ਦੀ ਭਲਾਈ ਲਈ ਵਚਨਬੱਧ: ਕੰਬੋਜ

ਵਾਈਸ-ਚਾਂਸਲਰ ਨੇ ਦਾਮਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੌਰਾ ਕੀਤਾ

  • fb
  • twitter
  • whatsapp
  • whatsapp
featured-img featured-img
ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਬੀ ਆਰ ਕੰਬੋਜ ਨੂੰ ਜਾਣਕਾਰੀ ਦਿੰਦਾ ਹੋਇਆ ਕਿਸਾਨ ਧਰਮਵੀਰ।
Advertisement

ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ (ਸੀ ਸੀ ਐੱਸ ਐੱਚ ਏ ਯੂ), ਹਿਸਾਰ ਦੇ ਵਾਈਸ-ਚਾਂਸਲਰ ਪ੍ਰੋ. ਬੀ ਆਰ ਕੰਬੋਜ ਨੇ ਦਾਮਲਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਦੀ ਤਰੱਕੀ ਲਈ ਕਈ ਸੁਝਾਅ ਦਿੱਤੇ। ਉਨ੍ਹਾਂ ਦੱਸਿਆ ਕਿ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਕਿਸਾਨਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਕਈ ਨਵੀਆਂ ਪਹਿਲਕਦਮੀਆਂ ਸ਼ੁਰੂ ਕਰ ਰਹੀ ਹੈ। ਇਨ੍ਹਾਂ ਦਾ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ, ਖੇਤੀਬਾੜੀ ਉੱਦਮਤਾ ਨੂੰ ਉਤਸ਼ਾਹਿਤ ਕਰਨਾ, ਔਰਤਾਂ ਨੂੰ ਸਸ਼ਕਤ ਬਣਾਉਣਾ, ਮੁੱਲ ਵਾਧਾ ਕਰਨਾ ਅਤੇ ਆਧੁਨਿਕ ਖੇਤੀਬਾੜੀ ਤਕਨੀਕਾਂ ਦਾ ਪ੍ਰਸਾਰ ਕਰਨਾ ਹੈ।

ਇਸ ਦੌਰਾਨ ਦਾਮਲਾ ਦੇ ਉੱਦਮੀ ਕਿਸਾਨ ਧਰਮਵੀਰ ਕੰਬੋਜ ਨੇ ਆਪਣੇ ਵੱਲੋਂ ਵਿਕਸਤ ਕੀਤੀ ਬਹੁ-ਮੰਤਵੀ ਹਰਬਲ ਅਤੇ ਫੂਡ ਪ੍ਰਾਸੈਸਿੰਗ ਮਸ਼ੀਨ ਦੇ ਨਾਲ-ਨਾਲ ਵੱਖ-ਵੱਖ ਪੇਂਡੂ ਪ੍ਰਾਸੈਸਿੰਗ ਤਕਨੀਕਾਂ ਅਤੇ ਮੁੱਲ-ਵਧਾਊ ਗਤੀਵਿਧੀਆਂ ਬਾਰੇ ਦੱਸਿਆ। ਪੇਂਡੂ ਪੱਧਰ ’ਤੇ ਵਿਕਸਿਤ ਇਸ ਨਵੀਨਤਾ ਦੀ ਸ਼ਲਾਘਾ ਕਰਦੇ ਹੋਏ ਵਾਈਸ-ਚਾਂਸਲਰ ਨੇ ਕਿਹਾ ਕਿ ਅਜਿਹੀਆਂ ਤਕਨਾਲੋਜੀਆਂ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਲਈ ਸਵੈ-ਰੁਜ਼ਗਾਰ ਅਤੇ ਆਮਦਨ ਪੈਦਾ ਕਰਨ ਦੇ ਨਵੇਂ ਰਸਤੇ ਖੋਲ੍ਹ ਸਕਦੀਆਂ ਹਨ।

Advertisement

ਹਾਫਿਜ਼ਪੁਰ ਦੇ ਸੁਭਾਸ਼ ਕੰਬੋਜ ਨੇ ਮਧੂ ਮੱਖੀ ਪਾਲਣ, ਮਧੂ ਮੱਖੀ ਦੇ ਪਰਾਗ, ਪ੍ਰੋਪੋਲਿਸ ਅਤੇ ਪਰਾਗੀਕਰਨ ਦੇ ਖੇਤੀਬਾੜੀ ਮਹੱਤਵ ਨਾਲ ਜੁੜੇ ਉਤਪਾਦਾਂ ਅਤੇ ਸੰਭਾਵਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਡਾ. ਕੰਬੋਜ ਨੇ ਮਹਿਲਾ ਸਸ਼ਕਤੀਕਰਨ ਅਤੇ ਪੇਂਡੂ ਦਸਤਕਾਰੀ ਖੇਤਰ ਵਿੱਚ ਕੁੰਜਲ ਦੀ ਰੇਖਾ ਰਾਣੀ ਆਪਣੇ ਸਵੈ-ਸਹਾਇਤਾ ਸਮੂਹ ਨਾਲ ਫੁਲਕਾਰੀ, ਹੱਥ ਨਾਲ ਬਣੇ ਟੈਕਸਟਾਈਲ ਅਤੇ ਪੇਂਡੂ ਦਸਤਕਾਰੀ ਉਤਪਾਦਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਹਵਾਈ ਅੱਡੇ ਦੇ ਸਟਾਲਾਂ, ਪ੍ਰਦਰਸ਼ਨੀਆਂ ਅਤੇ ਵੱਖ-ਵੱਖ ਮੇਲਿਆਂ ਰਾਹੀਂ ਪੇਂਡੂ ਉਤਪਾਦਾਂ ਨੂੰ ਕੌਮੀ ਪੱਧਰ ’ਤੇ ਲਿਜਾਣ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਵਾਈਸ-ਚਾਂਸਲਰ ਨੇ ਅਤੁਲ ਜੈਨ ਦੀ ਮੌਜੂਦਗੀ ਵਿੱਚ ਯਮੁਨਾਨਗਰ ਜ਼ਿਲ੍ਹੇ ਦੇ ਉੱਦਮੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਕਿਸਾਨ ਕਲੱਬ ਦੇ ਪ੍ਰਧਾਨ ਐੱਸਪੀ ਸਿੰਘ, ਕੋਆਰਡੀਨੇਟਰ ਡਾ. ਸੰਦੀਪ ਰਾਵਲ, ਡਾ. ਕਰਨ ਸੈਣੀ, ਪ੍ਰਿੰਸ ਕੰਬੋਜ, ਗੌਰਵ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।

Advertisement

Advertisement
×