DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

CBSE 12th Result: ਨਤੀਜਿਆਂ ਤੋਂ ਬਾਅਦ ਵਿਦਿਆਰਥੀਆਂ ਦੇ ਸ਼ੰਕੇ ਦੂਰ ਕਰਨ ਲਈ CBSE ਨੇ Email ਅਤੇ ਹੈਲਪਲਾਈਨ ਨੰਬਰ ਕੀਤਾ ਜਾਰੀ

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਐਤਵਾਰ ਨੂੰ ਵਿਦਿਆਰਥੀਆਂ ਦੇ ਸਵਾਲਾਂ ਅਤੇ ਸ਼ੰਕਿਆਂ ਦੇ ਹੱਲ ਲਈ ਕਈ ਸਹੂਲਤਾਂ ਦਾ ਐਲਾਨ ਕੀਤਾ ਹੈ। ਬੋਰਡ ਨੇ ਪ੍ਰੀਖਿਆਵਾਂ/ਨਤੀਜਿਆਂ/ਮੁਲਾਂਕਣ (ਇਵੈਲੂਏਸ਼ਨ) ਬਾਰੇ ਮਹੱਤਵਪੂਰਨ ਜਾਣਕਾਰੀ ਦੇਣ ਅਤੇ ਮਾਨਸਿਕ ਤਣਾਅ ਨੂੰ ਘੱਟ ਕਰਨ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਐਤਵਾਰ ਨੂੰ ਵਿਦਿਆਰਥੀਆਂ ਦੇ ਸਵਾਲਾਂ ਅਤੇ ਸ਼ੰਕਿਆਂ ਦੇ ਹੱਲ ਲਈ ਕਈ ਸਹੂਲਤਾਂ ਦਾ ਐਲਾਨ ਕੀਤਾ ਹੈ।

ਬੋਰਡ ਨੇ ਪ੍ਰੀਖਿਆਵਾਂ/ਨਤੀਜਿਆਂ/ਮੁਲਾਂਕਣ (ਇਵੈਲੂਏਸ਼ਨ) ਬਾਰੇ ਮਹੱਤਵਪੂਰਨ ਜਾਣਕਾਰੀ ਦੇਣ ਅਤੇ ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਇੱਕ ਟੈਲੀ-ਕਾਊਂਸਲਿੰਗ ਸਪੋਰਟ ਹੈਲਪਲਾਈਨ ਪ੍ਰਦਾਨ ਕੀਤੀ ਹੈ। ਬੋਰਡ ਨੇ ਕਾਲਾਂ ਦੇ ਵਿਕਲਪ ਵਜੋਂ ਇੱਕ ਈਮੇਲ ਵੀ ਦਿੱਤੀ ਹੈ।

Advertisement

ਇਸ ਸਬੰਧੀ ਸੀ ਬੀ ਐੱਸ ਈ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਵਿਦਿਆਰਥੀ ਅਤੇ ਮਾਪੇ "ਮਾਰਗਦਰਸ਼ਨ, ਸਪਸ਼ਟੀਕਰਨ ਅਤੇ ਸਹਾਇਤਾ" ਲਈ ਦਿੱਤੇ ਗਏ ਅਧਿਕਾਰਤ ਪਲੇਟਫਾਰਮਾਂ ਰਾਹੀਂ ਜੁੜ ਸਕਦੇ ਹਨ। ਬੋਰਡ ਨੇ ਨਤੀਜਿਆਂ ਤੋਂ ਬਾਅਦ ਦੀ ਪ੍ਰਕਿਰਿਆ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ।

Advertisement

ਸੀ ਬੀ ਐੱਸ ਈ ਨੇ ਇੱਕ ਪੋਸਟ ਵਿੱਚ ਦੱਸਿਆ ਕਿ ਵਿਦਿਆਰਥੀਆਂ ਦੀ ਮਦਦ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਬੋਰਡ ਵੱਲੋਂ ਖਾਸ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪ੍ਰੀਖਿਆਵਾਂ, ਨਤੀਜਿਆਂ ਅਤੇ ਮੁਲਾਂਕਣ (ਇਵੈਲੂਏਸ਼ਨ) ਬਾਰੇ ਜ਼ਰੂਰੀ ਜਾਣਕਾਰੀ ਲੈਣ ਅਤੇ ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਵਿਦਿਆਰਥੀ, ਮਾਪੇ ਤੇ ਸਕੂਲ ਟੈਲੀ-ਕਾਊਂਸਲਿੰਗ ਹੈਲਪਲਾਈਨ ਨੰਬਰ 1800-11-8004 'ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ, ਉਹ ਆਪਣੀ ਗੱਲ resultcbse2026@cbseshiksha.in 'ਤੇ ਈਮੇਲ ਰਾਹੀਂ ਵੀ ਲਿਖ ਸਕਦੇ ਹਨ।

ਬੋਰਡ ਨੇ ਖਾਸ ਤੌਰ 'ਤੇ ਸਾਵਧਾਨ ਕੀਤਾ ਹੈ ਕਿ resultcbse2026@gmail.com 'ਤੇ ਕੋਈ ਈਮੇਲ ਨਾ ਭੇਜੀ ਜਾਵੇ, ਕਿਉਂਕਿ ਇਸ ਖਾਤੇ ਨੂੰ ਕਿਸੇ ਨੇ ਗਲਤ ਤਰੀਕੇ ਨਾਲ ਹੈਕ (ਐਕਸੈਸ) ਕਰ ਲਿਆ ਹੈ। ਵਿਦਿਆਰਥੀ ਅਤੇ ਮਾਪੇ ਸਹੀ ਮਾਰਗਦਰਸ਼ਨ ਅਤੇ ਸਹਾਇਤਾ ਲਈ ਸਿਰਫ਼ ਇਨ੍ਹਾਂ ਅਧਿਕਾਰਤ ਤਰੀਕਿਆਂ ਦੀ ਹੀ ਵਰਤੋਂ ਕਰਨ। ਬੋਰਡ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਸੰਵੇਦਨਸ਼ੀਲਤਾ ਨਾਲ ਸੁਣਨ ਅਤੇ ਨਤੀਜਿਆਂ ਤੋਂ ਬਾਅਦ ਦੀ ਹਰ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਪੂਰੀ ਮਦਦ ਕਰਨ ਲਈ ਵਚਨਬੱਧ ਹੈ।

ਸੀ ਬੀ ਐੱਸ ਈ ਨੇ ਸਾਲ 2026 ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਸਾਲ ਬੋਰਡ ਦਾ ਕੁੱਲ ਪਾਸ ਪ੍ਰਤੀਸ਼ਤ 85.20% ਰਿਹਾ, ਜੋ ਪਿਛਲੇ ਸਾਲ ਦੇ ਮੁਕਾਬਲੇ 3.9% ਘੱਟ ਹੈ।

Advertisement
×