ਪੱਤਰ ਪ੍ਰੇਰਕ
ਜੀਂਦ, 21 ਫਰਵਰੀ
ਥਾਣਾ ਸਦਰ ਪੁਲੀਸ ਨੇ ਪਿੰਡ ਬਿਰੋਲੀ ਕੋਲ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਫੜਿਆ, ਜਿਸਦੇ ਕਬਜ਼ੇ ’ਚੋਂ 6 ਕਿਲੋ ਡੋਡੇ ਬਰਾਮਦ ਕੀਤੇ। ਮੁਲਜ਼ਮ ਬਿਰੋਲੀ ਵਾਸੀ ਸੁਸ਼ੀਲ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸ ਨੂੰ ਇੱਕ ਦਨਿ ਲਈ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਿਰੋਲੀ ਵਾਸੀ ਸੁਸ਼ੀਲ ਡੋਡਾਪੋਸਤ ਦੀ ਤਸਕਰੀ ਕਰਦਾ ਹੈ। ਸੂਚਨਾ ਦੇ ਆਧਾਰ ’ਤੇ ਏਐੱਸਆਈ ਸੁਰਿੰਦਰ ਸਿੰਘ ਅਤੇ ਜਲੋਰਾ ਸਿੰਘ ਨੇ ਆਪਣੀ ਟੀਮ ਦੇ ਨਾਲ ਬਿਰੋਲੀ ਪਿੰਡ ਕੋਲ ਪੁਲ ਦੇ ਹੇਠਾਂ ਨਾਕਾ ਲਗਾ ਕੇ, ਰੇਡ ਕਰ ਕੇ ਸੁਸ਼ੀਲ ਨਾਮਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਕਾਰ ਵਿੱਚ ਰੱਖੀ ਡੋਡਾਪੋਸਤ ਦਾ ਕੱਟਾ ਬਰਾਮਦ ਕੀਤਾ, ਜਿਸਦਾ ਵਜ਼ਨ 6 ਕਿਲੋ ਸੀ। ਪੁਲੀਸ ਨੇ ਨਸ਼ਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।