ਜੀਂਦ ਸ਼ਹਿਰ ਵਿੱਚ ਹਰ ਘਰ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਜਨ-ਸਿਹਤ ਇੰਜਨੀਅਰਿੰਗ ਵਿਭਾਗ ਨੇ ਆਪਣੀ ਕਮਰ ਕੱਸ ਲਈ ਹੈ। ਇਸ ਲਈ ਜਿੱਥੇ ਪਿੰਡ ਬੜੋਦੀ ਵਿੱਚ ਮਹਤਵਪੂਰਨ ਯੋਜਨਾ ਦਾ ਕੰਮ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ, ਉੱਥੇ ਸ਼ਹਿਰ ਦੇ ਸਾਰੇ ਘਰਾਂ ਵਿੱਚ ਪਾਣੀ ਦਾ ਨਿਯਮਿਤ ਕਨੈਕਸ਼ਨ ਕਰਨ ਦੇ ਕੰਮ ਦਾ ਅਭਿਆਨ ਵੀ ਜ਼ੋਰਾਂ ਉੱਤੇ ਚੱਲ ਰਿਹਾ ਹੈ।
ਇਸ ਲਈ ਟੀਮਾਂ ਹਰ ਘਰ ਦਾ ਕੁਨੈਕਸ਼ਨ ਵੈਰੀਫਿਕੇਸ਼ਨ ਲਈ ਸਰਵੇਖਣ ਕਰ ਕੇ ਨਵੇਂ ਕੁਨੈਕਸ਼ਨ ਦਾ ਡਾਟਾ ਅਪਲੋਡ ਕਰ ਰਹੀਆਂ ਹਨ। ਨਾਲ ਹੀ ਵਿਭਾਗ ਦੀਆਂ ਟੀਮਾਂ ਨਾਜਾਇਜ਼ ਕੁਨੈਕਸ਼ਨ ’ਤੇ ਸ਼ਿਕੰਜਾ ਕਸਣ ਲਈ ਨੋਟਿਸ ਅਤੇ ਘਰ-ਘਰ ਦਸਤਕ ਦੇ ਰਹੀਂ ਹਨ।
ਜਨ ਸਿਹਤ ਇੰਜਨੀਅਰਿੰਗ ਵਿਭਾਗ ਦੇ ਜ਼ਿਲ੍ਹਾ ਸਲਾਹਕਾਰ ਰਣਧੀਰ ਮਤਾਨਾ ਨੇ ਦੱਸਿਆ ਕਿ ਸਰਵੇਖਣ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਪਭੋਗਤਾ ਦਾ ਪਾਣੀ ਦਾ ਕਨੈਕਸ਼ਨ ਨਿਯਮਿਤ ਹੈ ਜਾਂ ਨਹੀਂ। ਜਿਹੜੇ ਕੁਨੈਕਸ਼ਨ ਰੇਗੂਲਰ ਨਹੀਂ ਹਨ, ਉਨ੍ਹਾਂ ਨੂੰ ਵਿਭਾਗ ਦੁਆਰਾ ਨਿਯਮਿਤ ਕੀਤਾ ਜਾ ਰਿਹਾ ਹੈ। ਐਕਸੀਅਨ ਤੇ ਨੋਡਲ ਅਧਿਕਾਰੀ ਭਾਨੂੰ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਜੀਂਦ ਸ਼ਹਿਰ ਨੂੰ ਨਹਿਰੀ ਪਾਣੀ ਦੀ ਸੁਵਿਧਾ ਦੇਣ ਲਈ ਪਿੰਡ ਬੜੋਦੀ ਵਿੱਚ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਯੋਜਨਾ ਨੂੰ ਸਮਾਂਬੱਧ ਪੂਰਾ ਕਰਨ ਲਈ ਸਮੇਂ-ਸਮੇਂ ’ਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਈਟਾ ਉੱਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।

