ਇੱਥੇ ਜ਼ਿਲ੍ਹਾ ਕਾਂਗਰਸ ਦੇ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ, ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਅਗਲੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਨੇ ਵਰਕਰਾਂ ਨੂੰ ਬਲਾਕ ਪੱਧਰ ਉੱਤੇ ਹੋਣ ਜਾ ਰਹੇ ਸੰਮੇਲਨਾਂ ਨੂੰ ਵੱਧ ਤੋਂ ਵੱਧ ਸਫ਼ਲ ਬਣਾਉਣ ਲਈ ਪੂਰੀ ਤਾਕਤ ਨਾਲ ਜੁਟਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸੰਗਠਨ ਉਦੋਂ ਮਜ਼ਬੂਤ ਹੋਵੇਗਾ, ਜਦੋਂ ਕਾਂਗਰਸ ਦੇ ਕਾਰਕੁਨ ਲੋਕਾਂ ਵਿਚਕਾਰ ਲਗਾਤਾਰ ਜਾ ਕੇ ਆਪਣੀ ਭੂਮਿਕਾ ਤੇਜ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵਰਕਰ ਪਾਰਟੀ ਦੀਆਂ ਨੀਤੀਆਂ ਅਤੇ ਜਨ-ਮੁੱਦਿਆਂ ਨੂੰ ਪਿੰਡ-ਪਿੰਡ, ਗਲੀ-ਗਲੀ ਲੈ ਕੇ ਜਾਣ ਅਤੇ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ, ਐੱਸ ਆਈ ਆਰ ਅਤੇ ਵੋਟ ਚੋਰੀ ਜਿਹੇ ਮੁੱਦਿਆਂ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮਜ਼ਬੂਤੀ ਨਾਲ ਉਠਾਉਣ। ਉਨ੍ਹਾਂ ਨੇ ਬਲਾਕ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਵਰਕਰਾਂ ਨਾਲ ਤਾਲਮੇਲ ਪੈਦਾ ਕਰਕੇ ਸੰਮੇਲਨਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ। ਇਸ ਮੌਕੇ ਮਹਾਵੀਰ ਗੁਪਤਾ, ਪਵਨ ਗਰਗ, ਜਗਬੀਰ ਢਿਗਾਨਾ, ਪਵਨ ਦੁਹਨ, ਵਜ਼ੀਰ ਗਾਂਗੋਲੀ, ਰਾਜੂ ਲਖੀਨਾ, ਰਾਜਾ ਕੰਡੇਲਾ, ਵਜ਼ੀਰ ਪਾਨੂੰ, ਰਾਜ ਕੁਮਾਰ ਵਾਲਮੀਕੀ, ਮਹੀਂਪਾਲ ਕੌਸ਼ਿਕ, ਵਿਕਰਮ ਕੁੰਡੂ, ਸੁਮੇਰ ਨਾਇਕ, ਮਨਜੀਤ ਦਹੀਆ, ਤੇਜਬੀਰ ਅਤੇ ਇਸ਼ਾਕ ਖਾਨ ਭੱਟੀ ਆਦਿ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

