DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁਰੂਕਸ਼ੇਤਰ ’ਚ ਬਾਈਪਾਸ ਪ੍ਰਾਜੈਕਟ ਮਨਜ਼ੂਰ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਲਈ ਮਨਜ਼ੂਰ ਕੀਤੇ ਗਏ 27.9 ਕਿਲੋਮੀਟਰ ਲੰਮੇ ਬਾਈਪਾਸ ਪ੍ਰਾਜੈਕਟ ਨੂੰ ਇਤਿਹਾਸਕ ਸੌਗਾਤ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ। ਉਨ੍ਹਾਂ...

  • fb
  • twitter
  • whatsapp
  • whatsapp
Advertisement

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਲਈ ਮਨਜ਼ੂਰ ਕੀਤੇ ਗਏ 27.9 ਕਿਲੋਮੀਟਰ ਲੰਮੇ ਬਾਈਪਾਸ ਪ੍ਰਾਜੈਕਟ ਨੂੰ ਇਤਿਹਾਸਕ ਸੌਗਾਤ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਬਾਈਪਾਸ ਕੁਰੂਕਸ਼ੇਤਰ ਦੇ ਲੋਕਾਂ ਲਈ ਜੀਵਨ ਰੇਖਾ ਸਾਬਤ ਹੋਵੇਗਾ ਅਤੇ ਲੰਮੇ ਸਮੇਂ ਤੋਂ ਚੱਲ ਰਹੀ ਟਰੈਫਿਕ ਜਾਮ ਦੀ ਸਮੱਸਿਆ ਤੋਂ ਵੱਡੀ ਰਾਹਤ ਦੇਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਇਹ ਬਾਈਪਾਸ ਕੁਰੂਕਸ਼ੇਤਰ ਦੇ ਦੱਖਣੀ ਹਿੱਸੇ ਵਿਚੋਂ ਲੰਘੇਗਾ। ਇਹ ਪ੍ਰਾਜੈਕਟ ਕੁਰੂਕਸ਼ੇਤਰ-ਪਿਹੋਵਾ ਰੋਡ ’ਤੇ ਜੋਤੀਸਰ ਨੇੜੇ ਇੰਦਬੜੀ ਤੋਂ ਸ਼ੁਰੂ ਹੋ ਕੇ ਸਟੇਟ ਹਾਈਵੇਅ-6, ਐਮਡੀਆਰ-119, ਕਿਰਮਚ ਰੋਡ, ਅਮੀਨ ਰੋਡ ਅਤੇ ਨੈਸ਼ਨਲ ਹਾਈਵੇਅ-44 ਨੂੰ ਜੋੜਦਾ ਹੋਇਆ ਪਿੰਡ ਮਥਾਨਾ ਤੱਕ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਪਿਪਲੀ ਚੌਕ ’ਤੇ ਟ੍ਰੈਫਿਕ ਦਾ ਦਬਾਅ ਘਟੇਗਾ ਅਤੇ ਸ਼ਹਿਰ ਨੂੰ ਲਗਾਤਾਰ ਲੱਗਦੇ ਜਾਮ ਤੋਂ ਸਥਾਈ ਰਾਹਤ ਮਿਲੇਗੀ। ਬਾਈਪਾਸ ਤਿਆਰ ਹੋਣ ਤੋਂ ਬਾਅਦ ਦਿੱਲੀ, ਯਮੁਨਾਨਗਰ, ਹਰਿਦੁਆਰ, ਪੰਜਾਬ ਅਤੇ ਕੈਥਲ ਵੱਲ ਆਵਾਜਾਈ ਹੋਰ ਵੀ ਸੁਖਾਲੀ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬ੍ਰਹਮਸਰੋਵਰ, ਜੋਤੀਸਰ ਅਤੇ ਹੋਰ ਧਾਰਮਿਕ ਸਥਾਨਾਂ ਤੱਕ ਆਸਾਨ ਪਹੁੰਚ ਨਾਲ ਕੁਰੂਕਸ਼ੇਤਰ ਵਿੱਚ ਸੈਰ-ਸਪਾਟਾ, ਵਪਾਰ, ਨਿਵੇਸ਼ ਅਤੇ ਰੁਜ਼ਗਾਰ ਨੂੰ ਨਵੀਂ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਬਾਈਪਾਸ ਸਿਰਫ਼ ਇੱਕ ਸੜਕ ਪ੍ਰਾਜੈਕਟ ਨਹੀਂ, ਸਗੋਂ ਟ੍ਰਿਪਲ ਇੰਜਣ ਸਰਕਾਰ ਦੀ ਵਿਕਾਸ ਪ੍ਰਤੀ ਮਜ਼ਬੂਤ ਵਚਨਬੱਧਤਾ ਦਾ ਪ੍ਰਤੀਕ ਹੈ।

Advertisement
Advertisement
×