ਬ੍ਰਹਮ ਕੁਮਾਰੀਜ਼ ਸੰਸਥਾ ਦਾ ਸਾਲਾਨਾ ਸਮਾਗਮ ਪ੍ਰਭੂ ਅਨੁਭੂਤੀ ਭਵਨ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਅਧਿਆਤਮਕ ਸੰਦੇਸ਼ਾਂ, ਗੀਤਾਂ, ਸੰਗੀਤ ਅਤੇ ਭਾਰਤੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ। ਮਾਊਂਟ ਆਬੂ ਬ੍ਰਹਮਾ ਕੁਮਾਰੀਜ਼ ਹੈੱਡਕੁਆਰਟਰ ਤੋਂ ਆਏ ਮੁੱਖ ਬੁਲਾਰੇ ਰਾਜ ਯੋਗੀ ਆਤਮਾ ਪ੍ਰਕਾਸ਼ ਨੇ ਅਧਿਆਤਮਕ ਚਿੰਤਨ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਧਿਆਤਮਿਕ ਜਾਗ੍ਰਿਤੀ ਅਤੇ ਸਕਾਰਾਤਮਕ ਸੋਚ ਰਾਹੀਂ ਇੱਕ ਵਿਅਕਤੀ ਆਪਣੇ ਜੀਵਨ ਵਿੱਚ ਸ਼ਾਂਤੀ ਅਤੇ ਸੰਤੁਲਨ ਸਥਾਪਿਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਅੰਦਰ ਪਿਆਰ, ਸਤਿਕਾਰ ਅਤੇ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਨਾ ਇੱਕ ਖੁਸ਼ਹਾਲ ਜੀਵਨ ਦੀ ਨੀਂਹ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਰਨਾਲ ਦੇ ਕਲਾ ਅਤੇ ਸੱਭਿਆਚਾਰ ਵਿਭਾਗ ਦੀ ਕੌਮੀ ਕੋਆਰਡੀਨੇਟਰ ਰਾਜ ਯੋਗਿਨੀ ਪ੍ਰੇਮ ਦੀਦੀ ਨੇ ਭਾਰਤੀ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਪਰੰਪਰਾਵਾਂ ਸਿਰਫ਼ ਜਸ਼ਨਾਂ ਤੱਕ ਸੀਮਤ ਨਹੀਂ ਹਨ, ਸਗੋਂ ਜੀਵਨ ਵਿੱਚ ਕਦਰਾਂ-ਕੀਮਤਾਂ, ਅਨੁਸ਼ਾਸਨ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਮਜ਼ਬੂਤ ਕਰਨ ਦਾ ਸਾਧਨ ਹਨ। ਸਬ-ਜ਼ੋਨ ਇੰਚਾਰਜ ਅੰਬਾਲਾ ਛਾਉਣੀ ਦੀ ਰਾਜ ਯੋਗਿਨੀ ਆਸ਼ਾ ਦੀਦੀ ਨੇ ਪਰਿਵਾਰਕ ਜੀਵਨ ਵਿੱਚ ਬਦਲਾਅ ਦਾ ਆਧਾਰ ਅਧਿਆਤਮਿਕਤਾ ਨੂੰ ਦੱਸਦਿਆਂ ਆਪਸੀ ਪਿਆਰ, ਸਹਿਣਸ਼ੀਲਤਾ ਅਤੇ ਸਦਭਾਵਨਾ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਬਤੌਰ ਮੁੱਖ ਮਹਿਮਾਨ ਸਥਾਨਕ ਵਿਧਾਇਕ ਰਾਮ ਕਰਨ ਕਾਲਾ ਨੇ ਬ੍ਰਹਮ ਕੁਮਾਰੀ ਭੈਣਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਜ ਸੇਵੀ ਸੰਦੀਪ ਗਰਗ ਨੇ ਕਿਹਾ ਕਿ ਭੈਣਾਂ ਵੱਲੋਂ ਦਿੱਤਾ ਗਿਆ ਪਰਿਵਾਰਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਨਾਲ-ਨਾਲ ਅਧਿਆਤਮਿਕ ਚੇਤਨਾ ਦਾ ਸੰਦੇਸ਼ ਸਮਾਜ ਦੇ ਹਰ ਵਿਅਕਤੀ ਲਈ ਯਕੀਨੀ ਤੌਰ ’ਤੇ ਲਾਭਦਾਇਕ ਹੈ। ਇਸ ਮੌਕੇ ਐਡਵੋਕੇਟ ਕਮਲੇਸ਼ ਗੁਪਤਾ, ਐਡਵੋਕੇਟ ਪ੍ਰਵੀਨ, ਰਾਣੀ ਭੈਣ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

