DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਦਾਲਤੀ ਕਾਰਵਾਈ ਦਾ ਬਾਈਕਾਟ ਕੇਜਰੀਵਾਲ ਦੀ ਅਰਾਜਕਤਾਵਾਦੀ ਸੋਚ ਦਾ ਪ੍ਰਤੀਕ: ਸੈਣੀ

ਕੇਜਰੀਵਾਲ ਤੇ ਗਾਂਧੀ ਪਰਿਵਾਰ ਖ਼ੁਦ ਨੂੰ ਅਦਾਲਤ ਤੋਂ ਉੱਪਰ ਸਮਝਦੇ ਹਨ: ਹਰਿਆਣਾ ਮੁੱਖ ਮੰਤਰੀ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ‘ਅਰਾਜਕਤਾਵਾਦੀ’ ਕਰਾਰ ਦਿੰਦਿਆਂ ਕਿਹਾ ਹੈ ਕਿ ਅਦਾਲਤੀ ਕਾਰਵਾਈ ਦਾ ਬਾਈਕਾਟ ਕਰਨਾ ਉਨ੍ਹਾਂ ਦੀ ਨਕਾਰਾਤਮਕ ਮਾਨਸਿਕਤਾ ਨੂੰ ਦਰਸਾਉਂਦਾ ਹੈ। ਸੈਣੀ ਨੇ ਕਿਹਾ ਕਿ ਕੇਜਰੀਵਾਲ ਦਾ ਦੇਸ਼ ਦੀ ਨਿਆਂਪਾਲਿਕਾ ਅਤੇ ਸੰਵਿਧਾਨਕ ਸੰਸਥਾਵਾਂ ਵਿੱਚ ਕੋਈ ਵਿਸ਼ਵਾਸ ਨਹੀਂ ਰਿਹਾ। ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦੋਵੇਂ ਹੀ ਅਦਾਲਤਾਂ ਦਾ ਸਤਿਕਾਰ ਨਹੀਂ ਕਰਦੇ। ਉਨ੍ਹਾਂ ਸਵਾਲ ਕੀਤਾ, “ਜਦੋਂ ਕੋਈ ਅਦਾਲਤ ਰਾਹਤ ਦਿੰਦੀ ਹੈ ਤਾਂ ਉਹ ਸਹੀ ਹੁੰਦੀ ਹੈ, ਪਰ ਜਦੋਂ ਦੂਜੀ ਅਦਾਲਤ ਫੈਸਲਾ ਸੁਣਾਉਂਦੀ ਹੈ ਤਾਂ ਉਸ ’ਤੇ ਸਵਾਲ ਕਿਉਂ ਚੁੱਕੇ ਜਾਂਦੇ ਹਨ?”

ਅਦਾਲਤ ਦੀ ਮਾਣਹਾਨੀ ਕਰ ਰਹੇ ਨੇ ਕੇਜਰੀਵਾਲ

Advertisement

ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਵਾਂਗ ਕੇਜਰੀਵਾਲ ਵੀ ਖ਼ੁਦ ਨੂੰ ਅਦਾਲਤ ਤੋਂ ਉੱਪਰ ਸਮਝਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਇਹ ਕਹਿਣਾ ਕਿ ਨਾ ਉਹ ਅਤੇ ਨਾ ਹੀ ਉਨ੍ਹਾਂ ਦਾ ਵਕੀਲ ਅਦਾਲਤ ਵਿੱਚ ਪੇਸ਼ ਹੋਣਗੇ, ਸਿਰਫ਼ ਨਿੰਦਣਯੋਗ ਹੀ ਨਹੀਂ ਸਗੋਂ ਅਦਾਲਤ ਅਤੇ ਸੰਵਿਧਾਨ ਦੀ ਸਿੱਧੀ ਮਾਣਹਾਨੀ ਹੈ। ਸੈਣੀ ਅਨੁਸਾਰ ਕੇਜਰੀਵਾਲ ਆਪਣੀ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਪੁਰਾਣੇ ਸਾਥੀਆਂ ਵੱਲੋਂ ਪਾਰਟੀ ਛੱਡਣ ਤੋਂ ਜਨਤਾ ਦਾ ਧਿਆਨ ਭਟਕਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ।

Advertisement

‘ਸ਼ੀਸ਼ ਮਹਿਲ’ ’ਤੇ ਵੀ ਘੇਰਿਆ

ਕੇਜਰੀਵਾਲ ਦੇ ਰਹਿਣ-ਸਹਿਣ ’ਤੇ ਵਿਅੰਗ ਕਰਦਿਆਂ ਸੈਣੀ ਨੇ ਕਿਹਾ, “ਖ਼ੁਦ ਨੂੰ ਆਮ ਆਦਮੀ ਕਹਿਣ ਵਾਲੇ ਕੇਜਰੀਵਾਲ ਨੇ ਕਰੋੜਾਂ ਦੀ ਲਾਗਤ ਨਾਲ ‘ਸ਼ੀਸ਼ ਮਹਿਲ’ (ਆਲੀਸ਼ਾਨ ਬੰਗਲਾ) ਤਿਆਰ ਕੀਤਾ ਹੈ। ਜਿਹੜਾ ਸ਼ਖਸ ਕਦੇ ਕਾਰ ਅਤੇ ਕੋਠੀ ਨਾ ਲੈਣ ਦੇ ਦਾਅਵੇ ਕਰਦਾ ਸੀ, ਉਸ ਨੇ ਆਮ ਆਦਮੀ ਦਾ ਅਪਮਾਨ ਕੀਤਾ ਹੈ।”

ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੀ ਜਨਤਾ ਵਾਂਗ ਪੰਜਾਬ ਦੇ ਲੋਕ ਵੀ ਜਲਦੀ ਹੀ ਉਨ੍ਹਾਂ ਨੂੰ ਸਬਕ ਸਿਖਾਉਣਗੇ। ਸੈਣੀ ਨੇ ਕਿਹਾ ਕਿ ਦੇਸ਼ ਦੇ ਲੋਕ ਹੁਣ ਸਮਝ ਚੁੱਕੇ ਹਨ ਕਿ ਕੇਜਰੀਵਾਲ ਨੇ ਝੂਠੇ ਵਾਅਦਿਆਂ ਨਾਲ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ, ਜਿਸ ਕਾਰਨ ਹੁਣ ‘ਆਪ’ ਦੇ ਮੋਢੀ ਮੈਂਬਰ ਵੀ ਪਾਰਟੀ ਦਾ ਸਾਥ ਛੱਡ ਰਹੇ ਹਨ।

Advertisement
×