DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਜਾਇਜ਼ ਪਟਾਕਿਆਂ ਦੀਆਂ ਪੇਟੀਆਂ ਬਰਾਮਦ

ਸੀ ਆਈ ਏ ਸਟਾਫ ਸਫ਼ੀਦੋਂ ਨੇ ਥਾਣਾ ਅਲੇਵਾ ਅਧੀਨ ਪਿੰਡ ਖਾਂਡਾ ਵਿੱਚ ਛਾਪਾ ਮਾਰ ਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 435 ਪੇਟੀਆਂ ਪਟਾਕੇ ਬਰਾਮਦ ਕੀਤੀਆਂ ਹਨ। ਸੀ ਆਈ ਏ ਸਟਾਫ ਇੰਚਾਰਜ ਰਾਧੇ ਸ਼ਿਆਮ ਨੇ ਦੱਸਿਆ ਕਿ...

  • fb
  • twitter
  • whatsapp
  • whatsapp
featured-img featured-img
ਪੁਲੀਸ ਦੀ ਹਿਰਾਸਤ ਵਿੱਚ ਮੁਲਜ਼ਮ। -ਫੋਟੋ: ਮਿੱਤਲ
Advertisement

ਸੀ ਆਈ ਏ ਸਟਾਫ ਸਫ਼ੀਦੋਂ ਨੇ ਥਾਣਾ ਅਲੇਵਾ ਅਧੀਨ ਪਿੰਡ ਖਾਂਡਾ ਵਿੱਚ ਛਾਪਾ ਮਾਰ ਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 435 ਪੇਟੀਆਂ ਪਟਾਕੇ ਬਰਾਮਦ ਕੀਤੀਆਂ ਹਨ। ਸੀ ਆਈ ਏ ਸਟਾਫ ਇੰਚਾਰਜ ਰਾਧੇ ਸ਼ਿਆਮ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਗਸ਼ਤ ਦੌਰਾਨ ਪਿੰਡ ਖਾਂਡਾ ਦੇ ਬੱਸ ਅੱਡੇ ’ਤੇ ਮੌਜੂਦ ਸੀ, ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਇੱਥੇ ਸ਼ਮਸ਼ਾਨ ਕੋਲ ਸਥਿਤ ਪਸ਼ੂਵਾੜੇ ਵਿੱਚ ਰਾਮ ਬਿਲਾਸ ਅਤੇ ਸੰਦੀਪ ਮਿਲ ਕੇ ਨਾਜਾਇਜ਼ ਤੌਰ ’ਤੇ ਪਟਾਕੇ ਵੇਚਣ ਦਾ ਕੰਮ ਕਰਦੇ ਹਨ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਜਦੋਂ ਪਸ਼ੂਵਾੜੇ ਕੋਲ ਪਹੁੰਚੀ ਤਾਂ ਇੱਕ ਵਿਅਕਤੀ ਉਥੋਂ ਭੱਜਦਾ ਨਜ਼ਰ ਆਇਆ। ਪੁਲੀਸ ਨੇ ਤੁਰੰਤ ਉਸ ਨੂੰ ਫੜ ਲਿਆ ਤੇ ਅੰਦਰ ਜਾਕੇ ਦੂਜੇ ਨੂੰ ਗ੍ਰਿਫ਼ਤਾਰ ਕਰਕੇ ਪਟਾਕਿਆਂ ਦੀਆਂ 435 ਪੇਟੀਆਂ ਬਰਾਮਦ ਕੀਤੀਆਂ। ਮੁਲਜ਼ਮਾਂ ਨੇ ਆਪਣੀ ਪਛਾਣ ਸੰਦੀਪ ਵਾਸੀ ਪਿੰਡ ਬਾਹਰੀ ਜ਼ਿਲ੍ਹਾ ਕਰਨਾਲ ਅਤੇ ਦੂਜੇ ਨੇ ਰਾਮ ਨਿਵਾਸ ਨਿਵਾਸੀ ਪਿੰਡ ਖਾਂਡਾ ਵਜੋਂ ਦੱਸੀ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Advertisement
×