DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਿਜੀਟਲ ਯੁੱਗ ਵਿੱਚ ਕਿਤਾਬਾਂ ਭਰੋਸੇਯੋਗ ਤੇ ਪ੍ਰਮਾਣਿਕ: ਕੁਮਾਰ

ਕੁਰੂਕਸ਼ੇਤਰ ਯੂਨੀਵਰਸਿਟੀ ’ਚ ਪੁਸਤਕ ਪ੍ਰਦਰਸ਼ਨੀ

  • fb
  • twitter
  • whatsapp
  • whatsapp
Advertisement

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੀ ਅਗਵਾਈ ਹੇਠ ਕੇ ਯੂ ਕਮਿਊਨਟੀ ਸੈਂਟਰ ਵਿੱਚ ਲਾਈ ਗਈ ਤਿੰਨ ਰੋਜ਼ਾ ਪੁਸਤਕ ਪ੍ਰਦਰਸ਼ਨੀ ਸਫ਼ਲਤਾ ਪੂਰਵਕ ਸਮਾਪਤ ਹੋਈ। ਇਸ ਮੌਕੇ ਬਤੌਰ ਮੁੱਖ ਮਹਿਮਾਨ ਵੱਜੋਂ ਕੇ ਯੂ ਦੇ ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ. ਰਾਕੇਸ਼ ਕੁਮਾਰ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਵੀ ਕਿਤਾਬਾਂ ਭਰੋਸੇਯੋਗ ਤੇ ਪ੍ਰਮਾਣਿਕ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿੱਚ ਜਾਣਕਾਰੀ ਤੇਜ਼ੀ ਨਾਲ ਉਪਲਭਦ ਹੋ ਰਹੀ ਹੈ ਪਰ ਇਸ ਦੀ ਭਰੋਸੇਯੋਗਤਾ ਤੇ ਅਕਸਰ ਸਵਾਲ ਉਠਾਏ ਜਾਂਦੇ ਹਨ। ਅਜਿਹੇ ਸਮੇਂ ਵਿੱਚ ਕਿਤਾਬਾਂ ਹਾਲੇ ਵੀ ਗਿਆਨ ਦਾ ਸਭ ਤੋਂ ਭਰੋਸੇ ਮੰਦ ਤੇ ਪ੍ਰਮਾਣਿਕ ਸਰੋਤ ਹਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਪ੍ਰਦਰਸ਼ਨੀ ਗਿਆਨ, ਸੱਭਿਆਚਾਰ ਤੇ ਵਿਚਾਰਾਂ ਦਾ ਸੰਗਮ ਹੈ ਜੋ ਸਮਾਜ ਨੂੰ ਸਿੱਖਿਆ, ਸਾਹਿਤ ਤੇ ਸੱਭਿਆਚਾਰ ਨਾਲ ਜੋੜਦੀ ਹੈ। ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਲਾਇਬ੍ਰੇਰੀ ਤੇ ਸੂਚਨਾ ਵਿਗਿਆਨ ਵਿਭਾਗ ਦੇ ਮੁੱਖੀ ਪ੍ਰੋ. ਸੰਜੀਵ ਸ਼ਰਮਾ ਨੇ ਕਿਹਾ ਕਿ ਲਾਇਬ੍ਰੇਰੀ ਪ੍ਰਦਰਸ਼ਨੀ ਵਿੱਚ ਭਾਰਤ ਤੇ ਵਿਦੇਸ਼ਾਂ ਦੇ 55 ਪ੍ਰਕਾਸ਼ਕਾਂ ਦੀਆਂ ਕਿਤਾਬਾਂ ਪ੍ਰਦਸ਼ਿਤ ਕੀਤੀਆਂ ਗਈਆਂ ਹਨ, ਜੋ ਖੋਜਕਰਤਾਵਾਂ, ਅਧਿਆਪਕਾਂ ਤੇ ਕਿਤਾਬ ਪ੍ਰੇਮੀਆਂ ਲਈ ਗਿਆਨ ਵਧਾਉਣ ਦਾ ਇਕ ਵਧੀਆ ਮੌਕਾ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਯੂਨੀਵਰਸਿਟੀ ਵਿੱਚ ਅਜਿਹੀਆਂ ਕਿਤਾਬ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਲਾਇਬ੍ਰੇਰੀਅਨ ਤੇ ਪ੍ਰਦਰਸ਼ਨੀ ਦੇ ਕੋਆਰਡੀਨੇਟਰ ਡਾ. ਸੰਜੈ ਕੌਸ਼ਿਕ ਨੇ ਕਿਹਾ ਹੈ ਕਿ ਪ੍ਰਦਰਸ਼ਨੀ ਵਿੱਚ ਅਕਾਦਮਿਕ, ਖੋਜ, ਸਾਹਿਤਕ, ਤਕਨੀਕੀ, ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਆਮ ਗਿਆਨ ਨਾਲ ਸਬੰਧਤ ਕਿਤਾਬਾਂ ਦਾ ਵਿਸ਼ਾਲ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

Advertisement
Advertisement
×