DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bomb Threat in Schools: ਗੁਰੂਗ੍ਰਾਮ ਦੇ 10 ਨਾਮਵਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਮਾਪਿਆਂ 'ਚ ਦਹਿਸ਼ਤ

ਗੁਰੂਗ੍ਰਾਮ ਵਿੱਚ ਸਕੂਲਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਬਣਿਆ ਹੋਇਆ ਡਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੁੱਧਵਾਰ ਸਵੇਰੇ, ਗੁਰੂਗ੍ਰਾਮ ਦੇ ਕਈ ਨਾਮਵਰ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਇੱਕ ਹੋਰ ਧਮਕੀ ਮਿਲੀ। ਧਮਕੀ ਭਰੀ ਈਮੇਲ ਮਿਲਣ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। ਫੋਟੋ: ਵਿਸ਼ਾਲ ਕੁਮਾਰ
Advertisement

ਗੁਰੂਗ੍ਰਾਮ ਵਿੱਚ ਸਕੂਲਾਂ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਬਣਿਆ ਹੋਇਆ ਡਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੁੱਧਵਾਰ ਸਵੇਰੇ, ਗੁਰੂਗ੍ਰਾਮ ਦੇ ਕਈ ਨਾਮਵਰ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਇੱਕ ਹੋਰ ਧਮਕੀ ਮਿਲੀ।

ਧਮਕੀ ਭਰੀ ਈਮੇਲ ਮਿਲਣ ਤੋਂ ਤੁਰੰਤ ਬਾਅਦ ਸਕੂਲਾਂ ਨੇ ਐਮਰਜੈਂਸੀ ਪ੍ਰੋਟੋਕੋਲ ਲਾਗੂ ਕਰ ਦਿੱਤੇ। ਕਈ ਸਕੂਲਾਂ ਨੇ ਕਾਹਲੀ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਅਤੇ ਮਾਪਿਆਂ ਨੂੰ ਸੰਦੇਸ਼ ਭੇਜ ਕੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਘਰ ਲੈ ਜਾਣ ਦੀ ਅਪੀਲ ਕੀਤੀ। ਸਕੂਲਾਂ ਦੇ ਬਾਹਰ ਡਰੇ ਹੋਏ ਮਾਪਿਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪੁਲੀਸ ਅਤੇ ਬੰਬ ਨਿਰੋਧਕ ਦਸਤੇ ਵੀ ਜਾਂਚ ਲਈ ਪਹੁੰਚ ਗਏ।

Advertisement

ਇਹ ਈਮੇਲ ਸ਼੍ਰੀ ਰਾਮ, ਐਮਿਟੀ ਅਤੇ ਐਚ.ਡੀ.ਐਫ.ਸੀ. (HDFC)\B ਵਰਗੇ ਨਾਮਵਰ ਸਕੂਲਾਂ ਸਮੇਤ ਕਈ ਹੋਰ ਸਕੂਲਾਂ ਨੂੰ ਭੇਜੇ ਗਏ ਸਨ। ਈਮੇਲ ਸਵੇਰੇ 8:33 ਵਜੇ ਭੇਜੀ ਗਈ ਸੀ। ਹਾਲਾਂਕਿ, ਉਸ ਸਮੇਂ ਤੱਕ ਵਿਦਿਆਰਥੀ ਸਕੂਲ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ। ਸਵੇਰੇ 9:00 ਵਜੇ ਦੇ ਕਰੀਬ ਸਕੂਲ ਪ੍ਰਬੰਧਕਾਂ ਨੂੰ ਈਮੇਲ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ।

Advertisement

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, “ਸਵੇਰ ਤੋਂ ਹੁਣ ਤੱਕ ਲਗਪਗ 10 ਸਕੂਲਾਂ ਨੇ ਬੰਬ ਦੀ ਧਮਕੀ ਵਾਲੀ ਮੇਲ ਮਿਲਣ ਬਾਰੇ ਪੁਲੀਸ ਨਾਲ ਸੰਪਰਕ ਕੀਤਾ ਹੈ। ਸਾਡੀਆਂ ਪੁਲੀਸ ਟੀਮਾਂ ਕੰਮ 'ਤੇ ਲੱਗੀਆਂ ਹੋਈਆਂ ਹਨ ਅਤੇ ਸਾਰੇ ਕੰਪਲੈਕਸਾਂ ਦੀ ਤਲਾਸ਼ੀ ਲਈ ਜਾ ਰਹੀ ਹੈ।”

Advertisement
×