DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bollywood style drama: ਪ੍ਰੇਮੀਕਾ ਨਾਲ ਵਿਆਹ ਦੀ ਮੰਗ ਨੂੰ ਲੈ ਕੇ ਟਾਵਰ ’ਤੇ ਚੜ੍ਹਿਆ ਦੋ ਬੱਚਿਆਂ ਦਾ ਪਿਤਾ

Sholay style drama: ਲਿਵਇਨ ਵਿੱਚ ਰਹਿ ਰਹੀ ਮਹਿਲਾ ਨਾਲ ਵਿਆਹ ਕਰਵਾਉਣ ਦੀ ਮੰਗ

  • fb
  • twitter
  • whatsapp
  • whatsapp
Advertisement

Bollywood style drama: ਬਾਲੀਵੁੱਡ ਫ਼ਿਲਮ ‘ਸ਼ੋਲੇ’ ਦੇ ਇੱਕ ਮਸ਼ਹੂਰ ਦ੍ਰਿਸ਼ ਵਾਂਗ ਜੀਂਦ ਜ਼ਿਲ੍ਹੇ ਦੇ ਪਿੰਡ ਬਹਾਦੁਰਗੜ੍ਹ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਦੋ ਬੱਚਿਆਂ ਦਾ ਪਿਤਾ ਇੱਕ ਔਰਤ ਨਾਲ ਵਿਆਹ ਕਰਨ ਦੀ ਜਿੱਦ ਨੂੰ ਲੈ ਕੇ ਕਰੀਬ 160 ਫੁੱਟ ਉੱਚੇ ਮੋਬਾਈਲ ਟਾਵਰ ਉੱਤੇ ਜਾ ਚੜ੍ਹਿਆ। ਲਗਪਗ 24 ਘੰਟੇ ਚੱਲੇ ਇਸ ਹਾਈ-ਵੋਲਟੇਜ ਡਰਾਮੇ ਤੋਂ ਬਾਅਦ ਪ੍ਰਸ਼ਾਸਨ ਤੇ ਪਰਿਵਾਰਕ ਮੈਂਬਰਾਂ ਦੇ ਯਤਨਾਂ ਸਦਕਾ ਉਹ ਹੇਠਾਂ ਉਤਰਿਆ, ਜਿਸ ਤੋਂ ਬਾਅਦ ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸੁਨੀਲ ਕੁਮਾਰ ਵਜੋਂ ਪਛਾਣੇ ਗਏ ਇਸ ਵਿਅਕਤੀ ਨੇ ਉਸ ਔਰਤ ਨਾਲ ਵਿਆਹ ਕਰਨ ਦੀ ਜਿੱਦ ਕਰਨ ਲਈ ਕੱਲ੍ਹ ਟਾਵਰ ਉੱਤੇ ਚੜ੍ਹਾਈ ਕੀਤੀ ਸੀ ਜਿਸ ਨਾਲ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਿਹਾ ਸੀ। ਸਫੀਦੋਂ ਪੁਲੀਸ ਨੇ ਹੇਠਾਂ ਉਤਰਨ ਤੋਂ ਬਾਅਦ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।

Advertisement

ਜਾਣਕਾਰੀ ਅਨੁਸਾਰ, ਦੋ ਬੱਚਿਆਂ ਦਾ ਪਿਤਾ ਕੁਮਾਰ ਕੱਲ੍ਹ ਮੋਬਾਈਲ ਟਾਵਰ ਉੱਤੇ ਇਸ ਮੰਗ ਨੂੰ ਲੈ ਕੇ ਚੜ੍ਹਿਆ ਸੀ ਕਿ ਉਸ ਔਰਤ ਨੂੰ ਉਸ ਕੋਲ ਲਿਆਂਦਾ ਜਾਵੇ ਅਤੇ ਉਸ ਨੂੰ ਵਿਆਹ ਕਰਨ ਦਿੱਤਾ ਜਾਵੇ। ਜਾਣਕਾਰੀ ਅਨੁਸਾਰ ਸੁਨੀਲ ਨੇ 4 ਸਤੰਬਰ ਨੂੰ ਵੀ ਅਜਿਹੀ ਹੀ ਕੋਸ਼ਿਸ਼ ਕੀਤੀ ਸੀ, ਜਦੋਂ ਉਹ ਜੀਂਦ ਜ਼ਿਲ੍ਹੇ ਦੇ ਰੱਟਾ ਖੇੜਾ ਪਿੰਡ ਵਿੱਚ ਇੱਕ ਮੋਬਾਈਲ ਟਾਵਰ ਉੱਤੇ ਚੜ੍ਹਿਆ ਸੀ, ਹਾਲਾਂਕਿ ਭਰੋਸਾ ਮਿਲਣ ਤੋਂ ਬਾਅਦ ਉਸ ਨੂੰ ਹੇਠਾਂ ਉੱਤਰਨ ਲਈ ਮਨਾ ਲਿਆ ਗਿਆ ਸੀ।

Advertisement

ਹਾਲਾਂਕਿ, ਉਹ ਕੱਲ੍ਹ ਫਿਰ ਉਸੇ ਮੰਗ ਨੂੰ ਲੈ ਕੇ ਆਪਣੇ ਜੱਦੀ ਪਿੰਡ ਬਹਾਦੁਰਗੜ੍ਹ ਵਿੱਚ ਇੱਕ ਹੋਰ ਟਾਵਰ ਉੱਤੇ ਚੜ੍ਹ ਗਿਆ। ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਵਾਰ-ਵਾਰ ਅਪੀਲਾਂ ਦੇ ਬਾਵਜੂਦ, ਉਹ ਹੇਠਾਂ ਆਉਣ ਤੋਂ ਇਨਕਾਰੀ ਰਿਹਾ। ਜਦੋਂ ਉਸ ਨੇ ਰਾਤ ਟਾਵਰ ਉੱਤੇ ਹੀ ਕੱਟੀ ਅਤੇ ਪੁਲੀਸ ਸਾਰੀ ਰਾਤ ਮੌਕੇ ਉੱਤੇ ਮੌਜੂਦ ਰਹੀ।

ਸਥਿਤੀ ਨੂੰ ਦੇਖਦਿਆਂ ਅੱਜ ਹਰਿਆਣਾ ਡਿਜ਼ਾਸਟਰ ਰਿਸਪਾਂਸ ਫੋਰਸ (HDRF) ਦੀ ਇੱਕ ਟੀਮ ਨੂੰ ਤਾਇਨਾਤ ਕੀਤਾ ਗਿਆ ਸੀ। ਜਦੋਂ ਕਿ ਪਰਿਵਾਰਕ ਮੈਂਬਰ ਅਤੇ ਅਧਿਕਾਰੀ ਸਾਰਾ ਦਿਨ ਫ਼ੋਨ ਰਾਹੀਂ ਉਸਦੇ ਸੰਪਰਕ ਵਿੱਚ ਰਹੇ। ਆਖ਼ਰਕਾਰ ਦੁਪਹਿਰ ਨੂੰ ਉਸਦੇ ਛੋਟੇ ਭਰਾ ਬਜਿੰਦਰ ਨੇ ਉਸਨੂੰ ਟਾਵਰ ਤੋਂ ਹੇਠਾਂ ਉਤਰਨ ਲਈ ਮਨਾ ਲਿਆ।

ਲਗਭਗ ਇੱਕ ਦਿਨ ਟਾਵਰ ਉੱਤੇ ਰਹਿਣ ਕਾਰਨ ਭੁੱਖ ਅਤੇ ਪਿਆਸ ਨਾਲ ਸੁਨੀਲ ਥੱਕਿਆ ਅਤੇ ਪ੍ਰੇਸ਼ਾਨ ਦਿਖਾਈ ਦਿੱਤਾ। ਸ਼ੁਰੂ ਵਿੱਚ, HDRF ਟੀਮ ਨੇ ਮੁੱਢਲੀ ਸਹਾਇਤਾ ਦਿੱਤੀ ਅਤੇ ਫਿਰ ਉਸਨੂੰ ਘਰ ਲੈ ਗਈ।

ਬਾਅਦ ਵਿੱਚ, ਪੁਲੀਸ ਨੇ ਪਿੰਡ ਪਹੁੰਚ ਕੇ ਪੁੱਛਗਿੱਛ ਲਈ ਸੁਨੀਲ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ, ਸੁਨੀਲ ਦਾ ਆਪਣੀ ਪਤਨੀ ਨਾਲ ਪਰਿਵਾਰਕ ਕਲੇਸ਼ ਚੱਲ ਰਿਹਾ ਸੀ ਅਤੇ ਉਹ ਲਗਪਗ ਇੱਕ ਸਾਲ ਤੋਂ ਦੂਜੇ ਪਿੰਡ ਦੀ ਇੱਕ ਔਰਤ ਨਾਲ ਰਹਿ ਰਿਹਾ ਸੀ। ਉਹ ਔਰਤ, ਜੋ ਕਿ ਤਿੰਨ ਬੱਚਿਆਂ ਦੀ ਮਾਂ ਹੈ, ਕੁਝ ਦਿਨ ਪਹਿਲਾਂ ਉਸਨੂੰ ਛੱਡ ਕੇ ਆਪਣੇ ਬੱਚਿਆਂ ਕੋਲ ਵਾਪਸ ਚਲੀ ਗਈ ਸੀ।

ਸੁਨੀਲ ਕਥਿਤ ਤੌਰ 'ਤੇ ਆਪਣੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਹੈ ਅਤੇ ਉਸ ਔਰਤ ਨਾਲ ਵਿਆਹ ਕਰਨਾ ਚਾਹੁੰਦਾ ਹੈ ਜਿਸ ਨਾਲ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਿਹਾ ਸੀ। ਸਫੀਦੋਂ ਪੁਲੀਸ ਥਾਣਾ ਮੁਖੀ ਚੰਦਰਪਾਲ ਨੇ ਕਿਹਾ ਕਿ ਉਕਤ ਵਿਅਕਤੀ ਸੁਰੱਖਿਅਤ ਟਾਵਰ ਤੋਂ ਹੇਠਾਂ ਉਤਰ ਆਇਆ ਹੈ ਅਤੇ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਜੇਕਰ ਪੁਲਿਸ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਪੁਲੀਸ ਕਾਨੂੰਨ ਮੁਤਾਬਕ ਕਾਰਵਾਈ ਕਰੇਗੀ।

Advertisement
×