DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਯੁਵਾ ਸ਼ਕਤੀ ਵੱਲੋਂ BLOOD Camp

  ਨਾਰਾਇਣਗੜ੍ਹ ਸਥਿਤ ਜ਼ਿਲ੍ਹਾ ਯੁਵਾ ਸ਼ਕਤੀ ਸੰਗਠਨ ਦੇ ਦਫ਼ਤਰ ਵਿੱਚ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਲਾਇਆ ਗਿਆ। ਇਹ ਕੈਂਪ ਸਮਾਜ ਸੇਵਕ ਵਿਨੋਦ ਮਿੱਤਲ ਵੱਲੋਂ ਆਪਣੇ ਪਿਤਾ ਈਸ਼ਵਰ ਚੰਦ ਮਿੱਤਲ ਦੀ ਯਾਦ ਵਿੱਚ ਲਗਾਇਆ ਗਿਆ ਸੀ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ...

  • fb
  • twitter
  • whatsapp
  • whatsapp
featured-img featured-img
ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਸਾਬਕਾ ਵਿਧਾਇਕ ਪਵਨ ਸੈਣੀ।
Advertisement

ਨਾਰਾਇਣਗੜ੍ਹ ਸਥਿਤ ਜ਼ਿਲ੍ਹਾ ਯੁਵਾ ਸ਼ਕਤੀ ਸੰਗਠਨ ਦੇ ਦਫ਼ਤਰ ਵਿੱਚ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਲਾਇਆ ਗਿਆ। ਇਹ ਕੈਂਪ ਸਮਾਜ ਸੇਵਕ ਵਿਨੋਦ ਮਿੱਤਲ ਵੱਲੋਂ ਆਪਣੇ ਪਿਤਾ ਈਸ਼ਵਰ ਚੰਦ ਮਿੱਤਲ ਦੀ ਯਾਦ ਵਿੱਚ ਲਗਾਇਆ ਗਿਆ ਸੀ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸਾਬਕਾ ਵਿਧਾਇਕ ਡਾ. ਪਵਨ ਸੈਣੀ ਅਤੇ ਵਿਸ਼ੇਸ਼ ਮਹਿਮਾਨ ਬਲੂ ਬੈੱਲਜ਼ ਸਕੂਲ ਦੇ ਪ੍ਰਿੰਸੀਪਲ ਰਾਜੀਵ ਮਹਿਤਾ ਨੇ ਕੀਤਾ। ਸ੍ਰੀ ਸੈਣੀ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਪ੍ਰਿੰਸੀਪਲ ਰਾਜੀਵ ਮਹਿਤਾ ਨੇ ਨੌਜਵਾਨਾਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ। ਐੱਮ ਕੇਅਰ ਹਸਪਤਾਲ, ਜ਼ੀਰਕਪੁਰ ਦੀ ਬਲੱਡ ਬੈਂਕ ਟੀਮ ਦੇ ਸਹਿਯੋਗ ਨਾਲ ਕੈਂਪ ਵਿੱਚ ਕੁੱਲ 86 ਯੂਨਿਟ ਖੂਨ ਇਕੱਠਾ ਕੀਤਾ ਗਿਆ। ਸੰਗਠਨ ਦੇ ਪ੍ਰਧਾਨ ਬਲਜਿੰਦਰ ਸਿੰਘ ਨੇਕਨਾਵਾਨ ਨੇ 45ਵੀਂ ਵਾਰ ਅਤੇ ਜਨਰਲ ਸਕੱਤਰ ਸੋਹਨ ਲਾਲ ਸ਼ਰਮਾ ਝਿੜੀਵਾਲਾ ਨੇ 27ਵੀਂ ਵਾਰ ਖੂਨਦਾਨ ਕੀਤਾ। ਸੰਗਠਨ ਦੀਆਂ ਮੈਂਬਰ ਸੁਨੀਤਾ ਨੇਕਨਾਵਨ, ਕੋਮਲ ਰਾਣੀ ਅਤੇ ਹੋਰ ਔਰਤਾਂ ਨੇ ਵੀ ਖੂਨਦਾਨ ਕੀਤਾ। ਨਾਰਾਇਣਗੜ੍ਹ ਦੇ ਸਹਿਯੋਗ ਨਾਲ ਇੱਕ ਮੁਫ਼ਤ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ। ਇਸ ਵਿੱਚ ਡਾ. ਅਨੀਸ਼ ਗੁਪਤਾ ਅਤੇ ਉਨ੍ਹਾਂ ਦੀ ਮੈਡੀਕਲ ਟੀਮ ਨੇ 74 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਦਵਾਈਆਂ ਵੰਡੀਆਂ।

Advertisement

Advertisement
Advertisement
×