DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਰੀਆ ਕਾਲਜ ਵਿਚ BLOOD CAMP

ਖ਼ੂਨਦਾਨ ਤੋਂ ਵੱਡੀ ਕੋਈ ਸੇਵਾ ਨਹੀਂ: ਮੁੱਖ ਮਹਿਮਾਨ

  • fb
  • twitter
  • whatsapp
  • whatsapp
featured-img featured-img
ਕੈਂਪ ਦੌਰਾਨ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਿੰਸੀਪਲ।
Advertisement

ਆਰੀਆ ਕੰਨਿਆ ਕਾਲਜ ’ਚ ਰੋਟਰੀ ਪਰਿਵਾਰ, ਐੱਨ ਐੱਸ ਐੱਸ, ਐੱਨ ਸੀ ਸੀ, ਯੂਥ ਰੈੱਡ ਕਰਾਸ, ਰੋਟਰੈਕਟ ਕਲੱਬ ਤੇ ਮੈਡੀਕਲ ਹੈਲਪ ਸੈੱਲ ਦੇ ਸਾਂਝੇ ਯਤਨਾਂ ਨਾਲ ਖ਼ੂਨਦਾਨ ਕੈਂਪ ਲਾਇਆ ਗਿਆ। ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਵੀ ਕੈਂਪ ਵਿੱਚ ਸ਼ਿਰਕਤ ਕੀਤੀ। ਸਮਾਜ ਸੇਵੀ ਸ਼ੁਭਮ ਗਰਗ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਹਰਿਆਣਾ ਸਾਹਿਤ ਤੇ ਸੰਸਕ੍ਰਿਤ ਅਕਾਦਮੀ ਦੇ ਡਾਇਰੈਕਟਰ ਡਾ. ਚਿਤਰੰਜਨ ਦਿਆਲ ਸਿੰਘ ਕੌਸ਼ਲ ਮੌਜੂਦ ਸਨ। ਸਰਕਾਰੀ ਹਸਪਤਾਲ ਕੁਰੂਕਸ਼ੇਤਰ ਦੀ ਟੀਮ ਨੇ ਖ਼ੂਨ ਇੱਕਠਾ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਗੁਪਤਾ ਤੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

ਮੁੱਖ ਮਹਿਮਾਨ ਸ਼ੁਭਮ ਗਰਗ ਨੇ ਕਿਹਾ ਕਿ ਖ਼ੂਨਦਾਨ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਤੇ ਇਹ ਸੇਵਾ ਦਾ ਕਾਰਜ ਸਮਾਜਕ ਸੰਸਥਾਵਾਂ ਬਾਖੂਬੀ ਕਰ ਰਹੀਆਂ ਹਨ। ਖ਼ੂਨ ਦੀ ਕਮੀ ਕਾਰਨ ਕਿਸੇ ਦੀ ਕੀਮਤੀ ਜਾਨ ਨਾ ਜਾਵੇ, ਇਹ ਮਨੁੱਖਤਾ ਦਾ ਸਭ ਤੋਂ ਵੱਡਾ ਧਰਮ ਹੈ ਤੇ ਕਿਸੇ ਲੋੜਵੰਦ ਦੀ ਜਾਨ ਬਚਾਉਣਾ ਸਭ ਤੋਂ ਵੱਡੀ ਸੇਵਾ ਹੈ। ਵਿਸ਼ੇਸ਼ ਮਹਿਮਾਨ ਡਾ. ਚਿਤਰੰਜਨ ਦਿਆਲ ਸਿੰਘ ਕੌਸ਼ਲ ਨੇ ਹਾਜ਼ਰ ਨੌਜਵਾਨਾਂ ਨੂੰ ਕਿਹਾ ਕਿ ਕੁਦਰਤ ਨੇੇ ਤੱਤਾਂ, ਰੁੱਖਾਂ, ਦਰਿਆਵਾਂ ਤੇ ਬਦਲਾਂ ਰਾਹੀਂ ਦਾਨ ਦਾ ਸੰਦੇਸ਼ ਦਿੱਤਾ ਹੈ। ਕਾਲਜ ਦੀ ਐੱਨ ਸੀ ਸੀ ਯੂਨਿਟ ਵੱਲੋਂ ਗੋਦ ਲਏ ਪਿੰਡ ਸੰਮਾਲਖੀ ਦੇ ਸਰਪੰਚ ਦੇ ਪਤੀ ਸਤੀਸ਼ ਨੇ ਵੀ ਇਸ ਮੌਕੇ ਖ਼ੂਨ ਦਾਨ ਕੀਤਾ। ਮੰਚ ਸੰਚਾਲਨ ਐੱਨ ਐੱਸ ਐੱਸ ਅਧਿਕਾਰੀ ਡਾ. ਸਵਰਿਤੀ ਸ਼ਰਮਾ ਨੇ ਕੀਤਾ। ਰੋਟਰੀ ਪ੍ਰਧਾਨ ਵਿਕਰਮ ਗੁਪਤਾ ਤੇ ਉਨ੍ਹਾਂ ਦੀ ਟੀਮ ਨੇ ਇਸ ਕੈਂਪ ਨੂੰ ਸਫ਼ਲ ਬਨਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਰੋਟਰੈਕਟ ਕਲੱਬ ਦੀ ਕੋਆਰਡੀਨੇਟਰ ਹਿਮਾਨੀ, ਡਾ. ਰਾਜਿੰਦਰ ਕੌਰ, ਡਾ. ਸਵਾਤੀ ਅਤਰੀ, ਅਨੁਰਾਧਾ, ਡਾ. ਪੂਜਾ ਨਿਧੀ ਕਾਜਲ ਨੇ ਵਿਸ਼ੇਸ਼ ਯੋਗਦਾਨ ਪਾਇਆ।

Advertisement

Advertisement
Advertisement
×