ਇੱਥੇ ਸਫਲ ਪੈਲੇਸ ਵਿੱਚ ਭਾਜਪਾ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਰਕਰਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਰਾਣਾ ਨੇ ਦੱਸਿਆ ਕਿ ਪਾਰਟੀ ਵੱਲੋਂ 17 ਸਤੰਬਰ ਤੋਂ 17 ਅਕਤੂਬਰ ਤੱਕ ਸੇਵਾ ਸੰਕਲਪ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰਾਜਨੀਤੀ ਸੇਵਾ ਦਾ ਇੱਕ ਚੰਗਾ ਮਾਧਿਅਮ ਹੈ ਅਤੇ ਸੇਵਾ ਦੀ ਭਾਵਨਾ ਬਰਕਰਾਰ ਰਹਿਣੀ ਚਾਹੀਦੀ ਹੈ, ਭਾਵੇਂ ਕੋਈ ਅਹੁਦੇ ’ਤੇ ਹੋਵੇ ਜਾਂ ਨਾ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਰ ਬੂਥ ’ਤੇ ਜਾ ਕੇ ਲਾਭਪਾਤਰੀਆਂ ਨਾਲ ਸੰਪਰਕ ਕਰਨ ਅਤੇ ਇਹ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਯਕੀਨੀ ਬਣਾਉਣ ਲਈ ਸਰਕਾਰ ਤੱਕ ਪਹੁੰਚਇਆ ਜਾਵੇ। ਇਸ ਮੁਹਿੰਮ ਦੇ ਹਿੱਸੇ ਵਜੋਂ 7 ਅਕਤੂਬਰ ਨੂੰ ਇੱਕ ਸੇਵਾ ਸੰਕਲਪ ਯਾਤਰਾ ਦਾ ਕੱਢੀ ਜਾ ਰਹੀ ਹੈ। ਰਾਦੌਰ ਮੰਡਲ ਦੇ ਵਰਕਰ ਸਵੇਰੇ 8:00 ਵਜੇ ਕੰਬੋਜ ਧਰਮਸ਼ਾਲਾ ਵਿੱਚ ਇਕੱਠੇ ਹੋਣਗੇ, ਫਿਰ ਰਾਦੌਰ ਵਿਧਾਨ ਸਭਾ ਹਲਕੇ ਦੇ ਸਾਰੇ ਵਰਕਰਾਂ ਨਾਲ ਦਾਮਲਾ ਸਥਿਤ ਹਾਈਵੇਅ ਰੈਸਟ ਏਰੀਆ ਵਿੱਚ ਇਕੱਠੇ ਹੋ ਕੇ ਯਮੁਨਾਨਗਰ ਦੇ ਦੁਹਿਰਾ ਗਰਾਊਂਡ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸੁਣਨਗੇ। ਇਸ ਮੌਕੇ ਚੇਅਰਮੈਨ ਈਸ਼ਵਰ ਸਿੰਘ ਪਲਾਕਾ, ਮੰਡਲ ਪ੍ਰਧਾਨ ਕ੍ਰਿਸ਼ਨਾ ਕੰਬੋਜ, ਚੇਅਰਮੈਨ ਸ਼ਾਲੂ ਮਹਿਤਾ, ਵਿਪਿਨ ਕੰਬੋਜ, ਮੀਡੀਆ ਇੰਚਾਰਜ ਰਾਜ ਕੁਮਾਰ ਸ਼ਰਮਾ, ਘਨਸ਼ਿਆਮ ਸੈਣੀ, ਅੰਮ੍ਰਿਤ ਗਿਲੋਰ, ਕੌਂਸਲਰ ਭਾਗਵਤ ਦਿਆਲ, ਕੌਂਸਲਰ ਰਿਸ਼ੀਪਾਲ, ਜਸਪਾਲ ਸੈਣੀ, ਸਤੀਸ਼ ਸੈਣੀ, ਨਿਰਮਲ ਠਸਕਾ, ਦੀਪਕ ਨਾਗਲ ਅਤੇ ਛਵੀ ਸ਼ਰਮਾ ਮੌਜੂਦ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

