DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਾ ’ਚ ਕਿਸਾਨਾਂ ਲਈ ਭਾਜਪਾ ਨਾਸੂਰ ਬਣੀ: Randeep Surjewala

ਕਾਂਗਰਸੀ ਆਗੂ ਨੇ ਕਣਕ ਤੇ ਸਰ੍ਹੋਂ ਦੀ ਖ਼ਰੀਦ ’ਚ ਗੜਬੜੀ ’ਤੇ ਵਿਸ਼ੇਸ਼ ਸੈਸ਼ਨ ’ਚ ਚਰਚਾ ਦੀ ਮੰਗ ਕੀਤੀ

  • fb
  • twitter
  • whatsapp
  • whatsapp
featured-img featured-img
ਕਾਂਗਰਸੀ ਸੰਸਦ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਜੀਂਦ ਮੰਡੀ ਵਿੱਚ ਕਣਕ ਦੀ ਖ਼ਰੀਦ ਦਾ ਜਾਇਜ਼ਾ ਲੈਂਦੇ ਹੋਏ।
Advertisement

ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਸੰਸਦ ਮੈਂਬਰ ਰਣਦੀਪ ਸਿੰਘ ਸੂਰਜੇਵਾਲਾ ਨੇ ਅੱਜ ਨਰਵਾਣਾ, ਉਚਾਨਾ ਅਤੇ ਜੀਂਦ ਦੀ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ ਦੀ ਸਮੱਸਿਆਵਾਂ ਸੁਣੀਆਂ ਅਤੇ ਭਾਜਪਾ ’ਤੇ ਕੇ ਨਿਸ਼ਾਨੇ ਸੇਧੇ। ਉਨ੍ਹਾਂ ਨੇ ਕਿਹਾ ਕਿ ਜੀਂਦ ਜ਼ਿਲ੍ਹੇ ਸਣੇ ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਜ਼ੋਰਾਂ ਉੱਤੇ ਹੈ ਪਰ ਸੂਬੇ ਦੀ ਭਾਜਪਾ ਸਰਕਾਰ ਕਿਸਾਨਾਂ, ਖੇਤ-ਮਜ਼ਦੂਰਾਂ ਆੜ੍ਹਤੀਆਂ ਅਤੇ ਮੰਡੀ ਦੇ ਮਜ਼ਦੂਰਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ। ਸ੍ਰੀ ਸੁਰਜੇਵਾਲਾ ਨੇ ਕਿਹਾ, ‘‘ਹਰਿਆਣਾ ਵਿੱਚ ਖੇਤੀ ਕਰਨ ਕਿਸਾਨਾਂ ਲਈ ਭਾਜਪਾ ਨਾਸੂਰ ਬਣੀ ਹੋਈ ਹੈ ਜੋ ਕਿ ਮੰਡੀ ਪ੍ਰਬੰਧਾਂ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ।’’ ਉਨ੍ਹਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਣਕ-ਸਰ੍ਹੋਂ ਦੀ ਖ਼ਰੀਦ ਵਿੱਚ ਕਥਿਤ ਗੜਬੜ ਤੇ ਬੇਈਮਾਨੀ ਦੇ ਮਾਮਲੇ ’ਤੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਇੱਕ ਦਿਨ ਚਰਚਾ ਹੋਣੀ ਚਾਹੀਦੀ ਹੈ। ਇਸ ਦੀ ਜ਼ਿੰਮੇਵਾਰੀ ਨਾਇਬ ਸਿੰਘ ਸੈਣੀ ਲੈਣ ਅਤੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਵਿਸ਼ੇਸ਼ ਪੈਕਜ ਦਿੱਤਾ ਜਾਵੇ। ਅੱਜ ਸ੍ਰੀ ਸੂਰਜੇਵਾਲਾ ਨੇ ਜੀਂਦ, ਉਚਾਨਾ ਅਤੇ ਨਰਵਾਣਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਫਸਲ ਦੀ ਖਰੀਦ ਪ੍ਰਬੰਧ ਦਾ ਜਾਇਜ਼ਾ ਲਿਆ ਤੇ ਕਿਸਾਨ, ਆੜ੍ਹਤੀ ਤੇ ਮਜ਼ਦੂਰ ਸਾਥੀਆਂ ਨਾਲ ਮੁਲਾਕਾਤ ਕੀਤੀ। ਸੂਰਜੇਵਾਲਾ ਨੇ ਨਰਵਾਣਾ ਦੀ ਮੰਡੀ ਗੇਟ ’ਤੇ ਫਸਲਾਂ ਦੀ ਬੇਕਦਰੀ, ਮੀਂਹ ਅਤੇ ਗੜਿਆਂ ਕਾਰਨ ਨੁਕਸਾਨੀ ਫਸਲ ਦੇ ਮੁਆਵਜ਼ੇ ਲਈ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਵੀ ਸੰਬੋਧਨ ਕਰਦਿਆਂ ਸਮਰਥਨ ਦਿੱਤਾ। ਕਾਂਗਰਸੀ ਆਗੂੁ ਨੇ ਕਿਹਾ ਕਿ 24 ਫਸਲਾਂ ਦੀ ਐੱਮ ਐੱਸ ਪੀ ’ਤੇ ਖਰੀਦਣ ਦਾ ਝੂਠਾ ਢੋਲ ਵਜਾਉਣ ਵਾਲੀ ਭਾਜਪਾ ਹਰਿਆਣਾ ਵਿੱਚ ਕਿਸਾਨਾਂ ਨੂੰ ਕਣਕ ਦੀ ਫਸਲ ਖ਼ਰੀਦ ਕਰਨ ਅਤੇ ਭੁਗਤਾਨ ਵਿੱਚ ਰੁਲਾ ਰਹੀ ਹੈ। ਕਿਸਾਨਾਂ ਦਾ ਹੱਕ ਮਾਰਨ ਅਤੇ ਕਥਿਤ ਘੁਟਾਲੇ ਕਰਨ ਵਾਲਾ ‘ਭਾਜਪਾਈ ਡਬਲ ਇੰਜਨ’ ਕਿਸਾਨਾਂ ਨੂੰ ਫਸਲ ਦੀ ਖ਼ਰੀਦ, ਚੁਕਾਈ ਤੇ ਅਦਾਇਗੀ ਲਈ ਰੋਲ ਰਿਹਾ ਹੈ। ਇਹ ਨਾਇਬ ਸੈਣੀ ਸਰਕਾਰ ਦੀ ਬਦਨੀਤੀ ਦਾ ਨਤੀਜਾ ਹੈ ਕਿ ਪੂਰੇ ਸੂਬੇ ’ਚ ਮੰਡੀਆਂ ਜਿਣਸ ਨਾਲ ਭਰੀਆਂ ਪਈਆਂ ਪਰ ਕਿਸਾਨਾਂ ਦੇ ਖੀਸੇ ਖਾਲੀ ਹਨ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ, ਹਿਸਾਰ ਦਿਹਾਤੀ ਜ਼ਿਲ੍ਹਾ ਪ੍ਰਧਾਨ ਬ੍ਰਿਜ ਲਾਲ ਬਹਿਬਲਪੁਰੀਆ ਹਾਜ਼ਰ ਸਨ।

Advertisement
Advertisement
×