DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਨੀਵਰਸਿਟੀ ਵਿੱਚ ਸਾਈਕਲ ਰੈਲੀ

ਖੇਲੋ ਇੰਡੀਆ ਮੁਹਿੰਮ ਤਹਿਤ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਅੱਜ ਸਾਈਕਲ ਰੈਲੀ ਕੀਤੀ ਗਈ। ਇਸ ਸਬੰਧੀ ਸਮਾਗਮ ਵਿੱਚ ਯੂਨੀਵਰਸਿਟੀ ਦੇ ਫੈਕਲਟੀ ਅਧਿਕਾਰੀ, ਗੈਰ-ਅਧਿਆਪਨ ਸਟਾਫ਼, ਵਿਦਿਆਰਥੀ ਤੇ ਖੋਜਕਰਤਾ ਸ਼ਾਮਲ ਸਨ। ਸਮਾਗਮ ਦਾ ਉਦੇਸ਼ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਨ ਬਾਰੇ ਜਾਗਰੂਕ ਕਰਨਾ...

  • fb
  • twitter
  • whatsapp
  • whatsapp
featured-img featured-img
ਰੈਲੀ ਨੂੰ ਰਵਾਨਾ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ।
Advertisement

ਖੇਲੋ ਇੰਡੀਆ ਮੁਹਿੰਮ ਤਹਿਤ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਅੱਜ ਸਾਈਕਲ ਰੈਲੀ ਕੀਤੀ ਗਈ। ਇਸ ਸਬੰਧੀ ਸਮਾਗਮ ਵਿੱਚ ਯੂਨੀਵਰਸਿਟੀ ਦੇ ਫੈਕਲਟੀ ਅਧਿਕਾਰੀ, ਗੈਰ-ਅਧਿਆਪਨ ਸਟਾਫ਼, ਵਿਦਿਆਰਥੀ ਤੇ ਖੋਜਕਰਤਾ ਸ਼ਾਮਲ ਸਨ। ਸਮਾਗਮ ਦਾ ਉਦੇਸ਼ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਨ ਬਾਰੇ ਜਾਗਰੂਕ ਕਰਨਾ ਸੀ। ਸਾਈਕਲ ਰੈਲੀ ਨੂੰ ਝੰਡੀ ਦਿਖਾਉਣ ਤੋਂ ਬਾਅਦ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਉਨ੍ਹਾਂ ਸਿਹਤਮੰਦ ਜੀਵਨ ਸ਼ੈਲੀ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਸਾਈਕਲਿੰਗ ਨਾ ਸਿਰਫ਼ ਸਿਹਤ ਲਈ ਫਾਇਦੇਮੰਦ ਹੈ, ਬਲਕਿ ਵਾਤਾਵਰਨ ਸੁਰੱਖਿਆ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਵਰਿੰਦਰਪਾਲ ਨੇ ਕਿਹਾ ਕਿ ‘ਸੰਡੇ ਔਨ ਸਾਈਕਲ’ ਸਿਰਫ਼ ਇੱਕ ਪ੍ਰੋਗਰਾਮ ਹੀ ਨਹੀਂ, ਬਲਕਿ ਸਿਹਤ, ਵਾਤਾਵਰਨ ਸੁਰੱਖਿਆ ਤੇ ਸਮਾਜਿਕ ਜਾਗਰੂਕਤਾ ਨਾਲ ਸਬੰਧਤ ਇੱਕ ਮੁਹਿੰਮ ਹੈ।

Advertisement

Advertisement
Advertisement
×