DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bhakra pipeline water protest: ਚਨੌਤ ਪਿੰਡ ’ਚ ਪਾਣੀ ਦੇ ਮੁੱਦੇ ’ਤੇ ਪੁਲੀਸ ਅਤੇ ਪਿੰਡ ਵਾਸੀਆਂ ਵਿਚਾਲੇ ਟਕਰਾਅ; ASI ਸਣੇ ਕਈ ਜ਼ਖ਼ਮੀ

ਭਾਖੜਾ ਲਾਈਨ ’ਚੋਂ ਗ਼ੈਰ-ਕਾਨੂੰਨੀ ਕੁਨੈਕਸ਼ਨ ਹਟਾਉਣ ਪਹੁੰਚੀ ਸੀ ਪ੍ਰਸ਼ਾਸਨਿਕ ਟੀਮ; ਪੁਲੀਸ ਵੱਲੋਂ ਲਾਠੀਚਾਰਜ

  • fb
  • twitter
  • whatsapp
  • whatsapp
Advertisement

Bhakra pipeline water protest: ਭਾਖੜਾ ਲਾਈਨ ਤੋਂ ਪਾਣੀ ਦੇ ਕੁਨੈਕਸ਼ਨ ਦੀ ਮੰਗ ਨੂੰ ਲੈ ਕੇ ਹਿਸਾਰ ਦੇ ਚਨੌਤ ਪਿੰਡ ਵਿੱਚ ਚੱਲ ਰਿਹਾ ਵਿਵਾਦ ਬੀਤੀ ਰਾਤ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਗਿਆ, ਜਦੋਂ ਪਾਈਪਲਾਈਨ ਵਿੱਚ ਲਗਾਏ ਗਏ ‘ਟੀ-ਜੁਆਇੰਟ’ (T-joint) ਨੂੰ ਹਟਾਉਣ ਪਹੁੰਚੀ ਪੁਲੀਸ ਅਤੇ ਪ੍ਰਸ਼ਾਸਨਿਕ ਟੀਮ ਨਾਲ ਪਿੰਡ ਵਾਸੀ ਭਿੜ ਗਏ। ਸਥਿਤੀ ਨੂੰ ਕਾਬੂ ਹੇਠ ਕਰਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲੀਸਨੂੰ ਹਲਕਾ ਬਲ ਪ੍ਰਯੋਗ ਕਰਨਾ ਪਿਆ।

Advertisement

ਪ੍ਰਾਪਤ ਜਾਣਕਾਰੀ ਅਨੁਸਾਰ, ਦੋ ਦਿਨ ਪਹਿਲਾਂ ਸਰਪੰਚ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੋਮੇਸ਼ ਕੁਮਾਰ ਨੇ ਪਿੰਡ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਭਾਖੜਾ ਪਾਈਪਲਾਈਨ ਵਿੱਚ 'ਟੀ-ਜੁਆਇੰਟ' ਲਗਵਾਇਆ ਸੀ। ਹਾਂਸੀ ਪ੍ਰਸ਼ਾਸਨ ਨੇ ਇਸ ਨੂੰ ਗ਼ੈਰ-ਕਾਨੂੰਨੀ ਕੁਨੈਕਸ਼ਨ ਕਰਾਰ ਦਿੰਦਿਆਂ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਸੀ। ਹਾਲਾਂਕਿ, ਸੋਮੇਸ਼ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਉਹ ਸੂਬਾ ਸਰਕਾਰ ਦੇ ਨੁਮਾਇੰਦੇ ਹਨ ਅਤੇ ਉਨ੍ਹਾਂ ਨੇ ਇਹ ਜੁਆਇੰਟ ਲਗਾਉਣ ਲਈ ਸਰਕਾਰ ਤੋਂ ਪ੍ਰਵਾਨਗੀ ਲਈ ਸੀ।

Advertisement

ਅੱਧੀ ਰਾਤ ਨੂੰ ਜੇ.ਸੀ.ਬੀ. ਲੈ ਕੇ ਪਹੁੰਚੇ DC ਅਤੇ SP

ਮਾਮਲਾ ਦਰਜ ਹੋਣ ਤੋਂ ਬਾਅਦ, ਬੀਤੀ ਰਾਤ ਲਗਭਗ ਅੱਧੀ ਰਾਤ ਨੂੰ ਡਿਪਟੀ ਕਮਿਸ਼ਨਰ (DC) ਰਾਹੁਲ ਨਰਵਾਲ ਅਤੇ ਐੱਸ.ਪੀ. (SP) ਵਿਨੋਦ ਕੁਮਾਰ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਟੀਮ ਜੇ.ਸੀ.ਬੀ. (JCB) ਮਸ਼ੀਨ ਲੈ ਕੇ ਗ਼ੈਰ-ਕਾਨੂੰਨੀ ‘ਟੀ-ਜੁਆਇੰਟ’ ਨੂੰ ਉਖਾੜਨ ਲਈ ਪਿੰਡ ਪਹੁੰਚੀ। ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਖ਼ਬਰ ਮਿਲਦਿਆਂ ਹੀ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀ ਭੜਕ ਗਏ ਅਤੇ ਉਨ੍ਹਾਂ ਨੇ ਪੁਲੀਸਤੇ ਪ੍ਰਸ਼ਾਸਨ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਜਿਉਂ ਹੀ ਮੌਕੇ ’ਤੇ ਪਿੰਡ ਵਾਸੀਆਂ ਦੀ ਭੀੜ ਵਧਣ ਲੱਗੀ, ਤਾਂ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕਰ ਦਿੱਤਾ। ਇਸ ਹੰਗਾਮੇ ਦੌਰਾਨ ਬਾਸ ਥਾਣੇ ਵਿੱਚ ਤਾਇਨਾਤ ਏ.ਐੱਸ.ਆਈ. (ASI) ਪ੍ਰੀਤਮ ਸਿੰਘ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ, ਜਿਨ੍ਹਾਂ ਨੂੰ ਹਾਂਸੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਥਿਤੀ ’ਤੇ ਕਾਬੂ ਪਾਉਣ ਲਈ ਇਲਾਕੇ ਵਿੱਚ ਵਾਧੂ ਪੁਲੀਸ ਫੋਰਸ ਵੀ ਸੱਦੀ ਗਈ।

ਮਹਿਲਾਵਾਂ ਵੀ ਹੋਈਆਂ ਜ਼ਖ਼ਮੀ, 16 ਮਈ ਤੋਂ ਚੱਲ ਰਿਹਾ ਸੀ ਪ੍ਰਦਰਸ਼ਨ

ਪਿੰਡ ਦੇ ਇੱਕ ਨਿਵਾਸੀ ਹਿਮਾਂਸ਼ੂ ਨੇ ਦੋਸ਼ ਲਾਇਆ ਕਿ ਪੁਲੀਸ ਦੀ ਇਸ ਕਾਰਵਾਈ ਦੌਰਾਨ ਕੁਝ ਔਰਤਾਂ ਵੀ ਜ਼ਖ਼ਮੀ ਹੋਈਆਂ ਹਨ। ਭਾਰੀ ਵਿਰੋਧ ਅਤੇ ਹੰਗਾਮੇ ਦੇ ਬਾਵਜੂਦ ਪ੍ਰਸ਼ਾਸਨਿਕ ਟੀਮ ਨੇ ਪਾਈਪਲਾਈਨ ਵਿੱਚੋਂ ‘ਟੀ-ਪੁਆਇੰਟ’ ਪੁੱਟ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਲੈ ਗਈ।

ਇਸ ਸਬੰਧੀ ਜਨ ਸਿਹਤ ਇੰਜੀਨੀਅਰਿੰਗ ਵਿਭਾਗ (PHED) ਦੇ ਐਕਸੀਅਨ (XEN) ਸੰਜੀਵ ਤਿਆਗੀ ਨੇ ਸਪਸ਼ਟ ਕੀਤਾ ਕਿ ਵਿਭਾਗ ਵੱਲੋਂ ਇਸ ਟੀ-ਜੁਆਇੰਟ ਨੂੰ ਲਗਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਸਰਕਾਰੀ ਪਾਈਪਲਾਈਨ ਵਿੱਚ 6 ਇੰਚ ਦਾ ਇਹ ਜੁਆਇੰਟ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਚਨੌਤ ਪਿੰਡ ਦੇ ਲੋਕ 16 ਮਈ ਤੋਂ ਹਾਂਸੀ ਸ਼ਹਿਰ ਲਈ ਵਿਛਾਈ ਗਈ ਭਾਖੜਾ ਪਾਈਪਲਾਈਨ ਵਿੱਚੋਂ ਪਾਣੀ ਦੀ ਸਪਲਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ, ਜਿਸ ਨੇ ਹੁਣ ਹਿੰਸਕ ਰੂਪ ਲੈ ਲਿਆ ਹੈ।

Advertisement
×