DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਰਕਾਰੀ ਹੁਕਮਾਂ ਤਹਿਤ ਲਾਭ ਯਕੀਨੀ ਬਣਾਇਆ ਜਾਵੇ: ਸ਼ਾਸਤਰੀ

ਨਿਗਮ ਅਤੇ ਫਾਇਰ ਵਿਭਾਗ ਦੇ ਮੁਲਾਜ਼ਮਾਂ ਦਾ ਸਾਂਝਾ ਸੰਮੇਲਨ

  • fb
  • twitter
  • whatsapp
  • whatsapp
featured-img featured-img
ਮੁਲਾਜ਼ਮ ਆਗੂ ਨਰੇਸ਼ ਕੁਮਾਰ ਸ਼ਾਸਤਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ।
Advertisement

ਯਮੁਨਾਨਗਰ ਨਗਰ ਨਿਗਮ ’ਚ ਮਿਉਂਸਪਲ ਕਰਮਚਾਰੀ ਯੂਨੀਅਨ ਹਰਿਆਣਾ ਅਤੇ ਹਰਿਆਣਾ ਫਾਇਰ ਵਿਭਾਗ ਕਰਮਚਾਰੀ ਯੂਨੀਅਨ ਦਾ ਸਾਂਝਾ ਸੰਮੇਲਨ ਹੋਇਆ। ਸੰਮੇਲਨ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਮਿਉਂਸਪਲ ਸ਼ਾਖਾ ਦੇ ਪ੍ਰਧਾਨ ਪਪਲਾ ਅਤੇ ਫਾਇਰ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਵਿਜੇਂਦਰ ਸਿੰਘ ਨੇ ਕੀਤੀ ਜਦਕਿ ਕਾਰਵਾਈ ਦਾ ਸੰਚਾਲਨ ਮਿਉਂਸਪਲ ਸ਼ਾਖਾ ਦੇ ਸਕੱਤਰ ਸੁਭਾਸ਼ ਅਤੇ ਫਾਇਰ ਵਿਭਾਗ ਦੇ ਜ਼ਿਲ੍ਹਾ ਸਕੱਤਰ ਰਿੰਕੂ ਕੁਮਾਰ ਵੱਲੋਂ ਕੀਤਾ ਗਿਆ।

ਇਸ ਮੌਕੇ ਸਰਵ ਕਰਮਚਾਰੀ ਸੰਘ ਹਰਿਆਣਾ ਅਤੇ ਮਿਉਂਸਪਲ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੂਬਾ ਪ੍ਰਧਾਨ ਨਰੇਸ਼ ਕੁਮਾਰ ਸ਼ਾਸਤਰੀ ਨੇ ਮੰਗ ਕੀਤੀ ਕਿ ਅਧਿਕਾਰੀ ਸਰਕਾਰ ਵੱਲੋਂ ਜਾਰੀ ਸਾਰੇ ਪੱਤਰਾਂ ਅਤੇ ਹੁਕਮਾਂ ਨੂੰ ਤੁਰੰਤ ਲਾਗੂ ਕਰਨ ਅਤੇ ਸਾਫ਼-ਸਫ਼ਾਈ, ਸੀਵਰੇਜ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਸਬੰਧਤ ਲਾਭ ਮਿਲਣੇ ਯਕੀਨੀ ਬਣਾਉਣ। ਸ਼ਾਸਤਰੀ ਨੇ ਹੜਤਾਲ ਦੀ ਮਿਆਦ ਦੀ ਤਨਖ਼ਾਹ ਦੇ ਭੁਗਤਾਨ, ਮੁਅੱਤਲੀ ਅਤੇ ਬਰਖ਼ਾਸਤਗੀ ਦੀਆਂ ਕਾਰਵਾਈਆਂ ਵਾਪਸ ਲੈਣ, ਚਾਰਜਸ਼ੀਟਾਂ ਅਤੇ ਕਾਰਨ ਦੱਸੋ ਨੋਟਿਸਾਂ ਨੂੰ ਰੱਦ ਕਰਨ ਅਤੇ ਦਰਜ ਕੀਤੇ ਕੇਸ ਰੱਦ ਕਰਨ ਸਬੰਧੀ ਫ਼ੈਸਲਿਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਸਾਰੇ ਮਨਜ਼ੂਰਸ਼ੁਦਾ ਲਾਭ ਤੁਰੰਤ ਪ੍ਰਦਾਨ ਕਰਨ ਦੀ ਮੰਗ ਕੀਤੀ। ਸ਼ਾਸਤਰੀ ਨੇ ਦੋਸ਼ ਲਾਇਆ ਕਿ ਫਰੀਦਾਬਾਦ, ਰੋਹਤਕ, ਕੁਰੂਕਸ਼ੇਤਰ, ਹਿਸਾਰ ਅਤੇ ਰੇਵਾੜੀ ਵਿੱਚ ਠੇਕੇਦਾਰ ਹੜਤਾਲ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਇਸ ਮੌਕੇ ਕਰਮਚਾਰੀਆਂ ਨੂੰ ਵਾਪਿਸ ਡਿਊਟੀ ਤੇ ਲੈਣ ਤੋਂ ਇਨਕਾਰ ਕਰ ਰਹੇ ਹਨ। ਸੰਮੇਲਨ ਨੂੰ ਹਰਿਆਣਾ ਫਾਇਰ ਵਿਭਾਗ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜੇਂਦਰ ਸਿੰਘ, ਜਨਰਲ ਸਕੱਤਰ ਗੁਲਸ਼ਨ ਭਾਰਦਵਾਜ, ਰਾਜੀਵ ਖੱਤਰੀ, ਸਾਹੂਨ ਖਾਨ ਅਤੇ ਜੈਪ੍ਰਕਾਸ਼, ਮਿਉਂਸਪਲ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੂਬਾ ਜਨਰਲ ਸਕੱਤਰ ਮਾਂਗੇਰਾਮ ਤਿਗਰਾ ਅਤੇ ਡਿਪਟੀ ਜਨਰਲ ਸਕੱਤਰ ਸੁਨੀਲ ਚੰਦਾਲੀਆ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
×