DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੇਦੀ ਨੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ

ਕੈਬਨਿਟ ਮੰਤਰੀ ਵੱਲੋਂ ਮੰਦਰ ਲਈ 11 ਲੱਖ ਰੁਪਏ ਗ੍ਰਾਂਟ ਦੇਣ ਦਾ ਅੈਲਾਨ

  • fb
  • twitter
  • whatsapp
  • whatsapp
featured-img featured-img
ਲੰਗਰ ਹਾਲ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ।
Advertisement

ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਰਿਸ਼ੀ-ਮੁਨੀ ਅਤੇ ਸਾਧੂ-ਸੰਤ ਸੱਭਿਅਕ ਸਮਾਜ ਦੀ ਬਹੁਮੁੱਲੀ ਵਿਰਾਸਤ ਹੁੰਦੇ ਹਨ। ਉਨ੍ਹਾਂ ਦੇ ਸੰਸਕਾਰ ਅਤੇ ਵਿਚਾਰ ਯੁਗਾਂ ਤੱਕ ਮਨੁੱਖਤਾ ਲਈ ਮਾਰਗ-ਦਰਸ਼ਕ ਬਣੇ ਰਹਿੰਦੇ ਹਨ। ਉਹ ਅੱਜ ਜ਼ਿਲ੍ਹਾ ਜੀਂਦ ਦੇ ਪਿੰਡ ਦਬਲੈਨ ਸਥਿਤ ਮਹਾਰਿਸ਼ੀ ਬਾਲਮੀਕਿ ਮੰਦਰ ਵਿੱਚ ਬਣਨ ਵਾਲੇ ਲੰਗਰ ਹਾਲ ਦੇ ਭੂਮੀ ਪੂਜਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਮੰਦਰ ਲਈ 11 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਭੂਮੀ ਪੂਜਨ ਦੀ ਰਸਮ ਅਦਾ ਕਰਦਿਆਂ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਗਰੀਬਾਂ ਦੀ ਭਲਾਈ ਅਤੇ ਉਥਾਨ ਦੇ ਮਿਸ਼ਨ ’ਤੇ ਕੰਮ ਕਰ ਰਹੀ ਹੈ, ਜੋ ਕਿ ਸੰਤ-ਮਹਾਤਮਾਵਾਂ ਦਾ ਅਸਲ ਉਪਦੇਸ਼ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਬਲੈਨ ਦੇ ਵਿਕਾਸ ਲਈ ਪੰਚਾਇਤ ਨੂੰ ਵੱਖ-ਵੱਖ ਕੰਮਾਂ ਵਾਸਤੇ ਦੋ ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।

ਬੇਦੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਸਾਂਝੇ ਵਿਕਾਸ ਅਤੇ ਸਰਕਾਰੀ ਯੋਜਨਾਵਾਂ ਨੂੰ ਸਫ਼ਲ ਬਣਾਉਣ ਲਈ ਪੰਚਾਇਤ ਦਾ ਸਹਿਯੋਗ ਦੇਣ। ਸਮਾਗਮ ਦੌਰਾਨ ਪਿੰਡ ਦੇ ਮੋਹਤਬਰਾਂ ਨੇ ਮੰਤਰੀ ਦਾ ਫੁੱਲਾਂ ਦੀ ਮਾਲਾ ਪਾ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਰਪੰਚ ਕੁਲਦੀਪ, ਸਾਬਕਾ ਸਰਪੰਚ ਰਾਜਬੀਰ ਮੋਰ, ਮੰਡਲ ਪ੍ਰਧਾਨ ਸਤਿਵਾਨ ਸ਼ਰਮਾ, ਸੁਰੇਸ਼ ਦਨੌਦਾ, ਇੰਦਰ ਸਿੰਘ ਮੋਰ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮਨਿਵਾਸ, ਮੰਤਰੀ ਦੇ ਨਿੱਜੀ ਸਹਾਇਕ ਮਨੋਜ ਕੁਮਾਰ, ਜਸਵੀਰ ਨੈਨ ਅਤੇ ਮੀਡੀਆ ਇੰਚਾਰਜ ਸੰਜੇ ਬਲਹਾਰਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Advertisement

Advertisement
Advertisement
×