ਲੁਧਿਆਣਾ (ਟਨਸ): ਸਲੇਮ ਟਾਬਰੀ ਦੇ ਗੁਰੂ ਹਰਿ ਰਾਏ ਨਗਰ ਇਲਾਕੇ ’ਚ ਪੈਸੇ ਦੇ ਲੈਣ ਦੇਣ ਦੇ ਚੱਕਰ ’ਚ ਕੁਝ ਨੌਜਵਾਨਾਂ ਨੇ ਡਿਊਟੀ ਤੋਂ ਘਰ ਆ ਰਹੇ ਲੁਧਿਆਣਾ ਪੁਲੀਸ ਦੇ ਟਰੈਫਿਕ ਵਾਲੰਟੀਅਰ ’ਤੇ ਹਮਲਾ ਕਰ ਦਿੱਤਾ। ਜ਼ਖਮੀ ਵਾਲੰਟੀਅਰ ਜਸਬੀਰ ਸਿੰਘ ਦੇ ਭਰਾ ਲਲਿਤ ਅਨੁਸਾਰ ਕੱਲ੍ਹ ਦੇਰ ਰਾਤ ਜਦੋਂ ਉਹ ਡਿਊਟੀ ਤੋਂ ਘਰ ਆ ਰਿਹਾ ਸੀ ਤਾਂ ਅਚਾਨਕ ਰਸਤੇ ’ਚ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕਰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਥਾਣਾ ਸਲੇਮ ਟਾਬਰੀ ਦੇ ਐਸਐਚਓ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।