ਬਠਿੰਡਾ ਤੋਂ ਪਟਨਾ ਜਾ ਰਹੀ ਬੱਸ ਨੂੰ ਲੱਗੀ ਅੱਗ; ਸਵਾਰੀਆਂ ਬਚੀਆਂ

ਬਠਿੰਡਾ ਤੋਂ ਪਟਨਾ ਜਾ ਰਹੀ ਬੱਸ ਨੂੰ ਲੱਗੀ ਅੱਗ; ਸਵਾਰੀਆਂ ਬਚੀਆਂ

ਪ੍ਰਭੂ ਦਿਆਲ
ਸਿਰਸਾ, 30 ਜੂਨ

ਇਥੋਂ ਦੇ ਪਿੰਡ ਭਾਵਦੀਨ ਨੇੜੇ ਦੇਰ ਰਾਤ ਪ੍ਰਾਈਵੇਟ ਬੱਸ ਨੂੰ ਅੱਗ ਲੱਗ ਗਈ, ਜਿਸ ਨਾਲ ਉਹ ਪੂਰੀ ਤਰ੍ਹਾਂ ਸੜ ਗਈ। ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਫਾਇਰ ਅਫ਼ਸਰ ਤੇ ਹੋਮਗਾਰਡ ਦੇ ਜਵਾਨਾਂ ਨੇ ਕਾਫੀ ਜਦੋਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਬੱਸ ਦੇ ਯਾਤਰੀਆਂ ਨੂੰ ਹੋਰ ਬੱਸ ਦੇ ਜਰੀਏ ਉਨ੍ਹਾਂ ਨੂੰ ਅੱਗੇ ਲਈ ਰਵਾਨਾ ਕੀਤਾ ਗਿਆ। ਬਠਿੰਡਾ ਤੋਂ ਪਟਨਾ ਪ੍ਰਾਈਵੇਟ ਬੱਸ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ। ਇਹ ਬੱਸ ਸਿਰਸਾ ਦੇ ਨੇੜੇ ਪਿੰਡ ਭਾਵਦੀਨ ਟੌਲ ਪਲਾਜ਼ਾ ਨੇੜੇ ਪਹੁੰਚੀ ਤਾਂ ਬੱਸ ਡਰਾਈਵਰ ਨੂੰ ਬੱਸ ’ਚ ਕਿਸੇ ਤਰ੍ਹਾਂ ਦੀ ਗੜਬੜ ਹੋਣ ਦਾ ਪਤਾ ਲੱਗਿਆ ਤਾਂ ਉਸ ਨੇ ਬੱਸ ਨੂੰ ਰੋਕਿਆ ਤੇ ਤੁਰੰਤ ਸਵਾਰੀਆਂ ਨੂੰ ਉਤਰਨ ਲਈ ਕਿਹਾ। ਜਿਵੇਂ ਹੀ ਯਾਤਰੀ ਬੱਸ ਤੋਂ ਹੇਠਾਂ ਉਤਰੇ ਤਾਂ ਬੱਸ ਨੇ ਅੱਗ ਫੜ ਲਈ। ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗ ’ਤੇ ਕਾਬੂ ਨਾ ਪਾ ਸਕੇ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਹੜਤਾਲ ਹੋਣ ਕਾਰਨ ਫਾਇਰ ਬ੍ਰਿਗੇਡ ਅਫ਼ਸਰ ਦਲਬੀਰ ਨੈਨ ਤੇ ਹੋਮ ਗਾਰਡ ਦੇ ਜਵਾਨ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਬਾਅਦ ਵਿੱਚ ਬੱਸ ਮੁਸਾਫਰਾਂ ਨੂੰ ਇਕ ਹੋਰ ਬੱਸ ਮੰਗਵਾ ਕੇ ਉਨ੍ਹਾਂ ਨੂੰ ਉਸ ’ਤੇ ਅੱਗੇ ਲਈ ਤੋਰਿਆ ਗਿਆ। ਰੋਡਵੇਜ਼ ਦੀਆਂ ਬੱਸਾਂ ਬੰਦ ਹੋਣ ਕਾਰਨ ਪ੍ਰਾਈਵੇਟ ਬੱਸਾਂ ਲੰਮੇ ਰੂਟ ’ਤੇ ਰਾਤ ਦੇ ਸਮੇਂ ਚਲਦੀਆਂ ਹਨ, ਜਿਹੜੀਆਂ ਯਾਤਰੀਆਂ ਤੋਂ ਮੋਟੀ ਕਮਾਈ ਕਰ ਰਹੀਆਂ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All