DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਰਾਲਾ ਨੇ Tohana bypassਦਾ ਮੁੱਦਾ ਚੁੱਕਿਆ

ਕੌਮੀ ਮਾਰਗ-148ਬੀ ’ਤੇ ਬਾਈਪਾਸ ਲਈ ਜਲਦੀ ਸਰਵੇਖਣ ਕਰਵਾਉਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਰਾਜ ਸਭਾ ਵਿੱਚ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਸੁਭਾਸ਼ ਬਰਾਲਾ।
Advertisement

ਟੋਹਾਣਾ ਸ਼ਹਿਰ ਨੂੰ ਆਵਾਜਾਈ ਜਾਮ ਅਤੇ ਭਾਰੀ ਵਾਹਨਾਂ ਦੇ ਵਧ ਰਹੇ ਦਬਾਅ ਤੋਂ ਰਾਹਤ ਦਿਵਾਉਣ ਲਈ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਰਾਜ ਸਭਾ ਵਿੱਚ ਵਿਸ਼ੇਸ਼ ਜ਼ਿਕਰ ਰਾਹੀਂ ਕੌਮੀ ਮਾਰਗ-148ਬੀ ’ਤੇ ਟੋਹਾਣਾ ਸ਼ਹਿਰ ਲਈ ਬਾਈਪਾਸ ਬਣਾਉਣ ਦੀ ਲੋੜ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਧਿਆਨ ਦਿਵਾਉਂਦਿਆਂ ਬਾਈਪਾਸ ਲਈ ਜਲਦੀ ਸਰਵੇਖਣ ਕਰਵਾਉਣ ਅਤੇ ਤਰਜੀਹ ਦੇ ਆਧਾਰ ’ਤੇ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਦੀ ਮੰਗ ਕੀਤੀ।

ਸੰਸਦ ਮੈਂਬਰ ਬਰਾਲਾ ਨੇ ਸਦਨ ਵਿੱਚ ਦੱਸਿਆ ਕਿ ਫਤਿਹਾਬਾਦ ਜ਼ਿਲ੍ਹੇ ਵਿੱਚ ਕੌਮੀ ਮਾਰਗ-148ਬੀ ਦਾ ਆਵਾਜਾਈ ਰੂਟ ਸੂਰੇਵਾਲਾ ਚੌਕ ਤੋਂ ਟੋਹਾਣਾ ਸ਼ਹਿਰ ਵਿਚਕਾਰੋਂ ਹੁੰਦਾ ਹੋਇਆ ਪੰਜਾਬ ਵੱਲ ਜਾਂਦਾ ਹੈ। ਇਸ ਮਾਰਗ ’ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਭਾਰੀ ਮਾਲਵਾਹਕ ਅਤੇ ਹੋਰ ਵਾਹਨ ਲੰਘਦੇ ਹਨ, ਜਿਸ ਕਾਰਨ ਸ਼ਹਿਰ ਵਿੱਚ ਲਗਾਤਾਰ ਆਵਾਜਾਈ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸੜਕ ਹਾਦਸਿਆਂ ਦਾ ਖ਼ਤਰਾ ਵਧਣ ਦੇ ਨਾਲ-ਨਾਲ ਧੁਨੀ ਅਤੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ। ਇਸ ਦਾ ਸਿੱਧਾ ਪ੍ਰਭਾਵ ਸਥਾਨਕ ਵਸਨੀਕਾਂ, ਵਿਦਿਆਰਥੀਆਂ, ਕਿਸਾਨਾਂ ਅਤੇ ਵਪਾਰੀਆਂ ’ਤੇ ਪੈ ਰਿਹਾ ਹੈ। ਸੰਸਦ ਮੈਂਬਰ ਬਰਾਲਾ ਨੇ ਕਿਹਾ ਕਿ ਟੋਹਾਣਾ ਪ੍ਰਮੁੱਖ ਖੇਤੀਬਾੜੀ ਅਤੇ ਵਪਾਰਕ ਕੇਂਦਰ ਹੈ, ਜਿਸ ਕਾਰਨ ਭਵਿੱਖ ’ਚ ਇਸ ਮਾਰਗ ’ਤੇ ਆਵਾਜਾਈ ਦਾ ਦਬਾਅ ਹੋਰ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਕੌਮੀ ਮਾਰਗ-148ਬੀ ’ਤੇ ਜਲਦੀ ਸਰਵੇਖਣ ਕਰਵਾਇਆ ਜਾਵੇ ਤੇ ਢੁੱਕਵੇਂ ਬਾਈਪਾਸ ਨੂੰ ਮਨਜ਼ੂਰੀ ਦੇ ਕੇ ਤਰਜੀਹ ਦੇ ਆਧਾਰ ’ਤੇ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਾਈਪਾਸ ਬਣਨ ਨਾਲ ਟੋਹਾਣਾ ਸ਼ਹਿਰ ਨੂੰ ਆਵਾਜਾਈ ਜਾਮ ਤੋਂ ਸਥਾਈ ਰਾਹਤ ਮਿਲੇਗੀ।

Advertisement

Advertisement
Advertisement
×